ਚੋਰਾਂ ਨੇ ਤੋੜੇ ਗੁਰਦੁਆਰਾ ਸਾਹਿਬ ਦੇ ਤਾਲੇ, ਗੋਲਕ ਚੋਰੀ ਕਰਕੇ ਹੋਏ ਫਰਾਰ

08/23/2017 1:55:44 PM

ਬਟਾਲਾ (ਬੇਰੀ) : ਥਾਣਾ ਕਾਦੀਆਂ ਦੀ ਪੁਲਸ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ 74 ਸਾਲਾ ਜਗੀਰ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਕੋਟ ਟੋਡਰ ਮੱਲ ਨੇ ਕਿਹ ਕਿ ਉਹ ਬੀਤੀ ਦੇਰ ਰਾਤ Àਪਰੰਤ ਢਾਈ ਵਜੇ ਦੇ ਕਰੀਬ ਪਖਾਨੇ ਲਈ ਉਠਿਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਲਾਈਟਾਂ ਬੰਦ ਸਨ ਜਿਸਦੇ ਚੱਲਦਿਆਂ ਉਹ ਆਪਣੇ ਲੜਕੇ ਕੁਲਵਿੰਦਰ ਸਿੰਘ ਨੂੰ ਨਾਲ ਲੈ ਕੇ ਗਿਆ ਤਾਂ ਦੇਖਿਆਂ ਕਿ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ੇ ਅਤੇ ਸਟੋਰ ਦੇ ਤਾਲੇ ਟੁੱਟੇ ਹੋਏ ਸੀ।
ਜਗੀਰ ਸਿੰਘ ਅਨੁਸਾਰ ਇਸਦੇ ਤੁਰੰਤ ਬਾਅਦ ਉਸਦੇ ਲੜਕੇ ਨੇ ਸਰਪੰਚ ਜਸਬੀਰ ਸਿੰਘ ਅਤੇ ਮਾ. ਜੀਵਨ ਸਿੰਘ ਨੂੰ ਫੋਨ 'ਤੇ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ 'ਤੇ ਆ ਕੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਅਣਪਛਾਤੇ ਨੌਜਵਾਨ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਏ ਦੇਖੇ ਗਏ ਜੋ ਚੜਾਵੇ ਵਾਲੀ ਗੋਲਕ ਚੁੱਕ ਕੇ ਆਪਣੇ ਨਾਲ ਲੈ ਗਏ ਸੀ ਅਤੇ ਬੀਤੀ ਸ਼ਾਮ ਰਾਬਰਟ ਮਸੀਹ ਪੁੱਤਰ ਨਜੀਰ ਮਸੀਹ ਵਾਸੀ ਗੋਹਤ ਖੁਰਦ ਗੁਰਦੁਆਰਾ ਸਾਹਿਬ ਦੇ ਨੇੜੇ ਘੁੰਮਦਾ ਦਿਖਾਈ ਦਿੱਤਾ ਸੀ ਜਿਸਨੂੰ ਉਹ ਪਹਿਲੇ ਤੋਂ ਜਾਣਦਾ ਸੀ ਅਤੇ ਉਸਨੂੰ ਪੂਰਾ ਯਕੀਨ ਹੈ ਕਿ ਰਾਬਰਟ ਮਸੀਹ ਨੇ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਆਪਣੇ ਕਿਸੇ ਅਣਪਛਾਤੇ ਸਾਥੀ ਦੇ ਨਾਲ ਮਿਲ ਕੇ ਗੋਲਕ ਚੋਰੀ ਕੀਤੀ ਹੈ।
ਉਕਤ ਮਾਮਲੇ ਸਬੰਧੀ ਏ.ਐੱਸ.ਆਈ ਕੁਲਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਕਾਦੀਆਂ ਵਿਚ ਜਗੀਰ ਸਿੰਘ ਦੇ ਬਿਆਨਾਂ ਵਿਚ ਰਾਬਰਟ ਮਸੀਹ ਅਤੇ ਇਸਦੇ ਅਣਪਛਾਤੇ ਸਾਥੀ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਦੇ ਬਾਅਦ ਰਾਬਰਟ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।