ਪੁਲਸ ਨੇ ਕਾਬੂ ਕੀਤੀਆਂ 6 ਔਰਤਾਂ, ਕਰਤੂਤਾਂ ਜਾਣ ਰਹਿ ਜਾਓਗੇ ਹੈਰਾਨ

03/27/2017 6:09:44 PM

ਨਾਭਾ (ਜਗਨਾਰ) : ਐੱਸ.ਐੱਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਇੰਸਪੈਕਟਰ ਬਿੱਕਰ ਸਿੰਘ ਸੋਹੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਜਿਸ ਦੌਰਾਨ ਕੋਤਵਾਲੀ ਪੁਲਸ ਵੱਲੋਂ 6 ਔਰਤਾਂ ਨੂੰ ਚੋਰੀ ਦੇ ਘਰੇਲੂ ਸਮਾਨ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਬਿੱਕਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਸਥਾਨਕ ਪਾਂਡੂਸਰ ਸਥਿਤ ਬੰਦ ਪਏ ਮਕਾਨ ਵਿਚੋਂ ਮਾਲਕਾਂ ਦੀ ਗੈਰਹਾਜ਼ਰੀ ਵਿਚ ਘਰੇਲੂ ਸਮਾਨ ਚੋਰੀ ਹੋਇਆ ਸੀ, ਜਿਸ ਵਿਚ ਸ਼ਾਮਲ ਦੋ ਔਰਤਾਂ ਨੂੰ ਮੁਹੱਲਾ ਨਿਵਾਸੀਆਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ, ਜਦਕਿ ਬਾਕੀ ਦੀਆਂ ਚਾਰ ਔਰਤਾਂ ਭੱਜ ਗਈਆਂ ਸਨ, ਜਿਨ੍ਹਾਂ ਨੂੰ ਥਾਣੇਦਾਰ ਸ਼ਿਵਦੇਵ ਸਿੰਘ ਚੀਗਲ ਨੇ ਪੁਲਸ ਪਾਰਟੀ ਸਮੇਤ ਕਾਬੂ ਕਰ ਲਿਆ।
ਉਨ੍ਹਾਂ ਕਿਹਾ ਕਿ ਫੜੀਆਂ ਗਈਆਂ ਔਰਤਾਂ ਗੰਦਾ ਨਾਲਾ ਮਲੇਰਕੋਟਲਾ (ਸੰਗਰੂਰ) ਦੀਆਂ ਰਹਿਣ ਵਾਲੀਆਂ ਹਨ ਅਤੇ ਇਨ੍ਹਾਂ ਦੀ ਪਛਾਣ ਸੀਤੋ ਪਤਨੀ ਸਿਆਮ, ਸੀਤੋ ਪਤਨੀ ਹਰਕੇਸ, ਕਮਲਾ ਪਤਨੀ ਗੁਰਮੇਲ ਸਿੰਘ, ਰੀਨਾ ਪਤਨੀ ਵਿੱਕੀ, ਗੀਤਾ ਪਤਨੀ ਰਾਜੂ, ਨਿੱਕੋ ਪਤਨੀ ਵਨੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੀਆਂ ਔਰਤਾਂ ਦੇ ਗਿਰੋਹ ਕੋਲੋਂ ਵੱਡੀ ਮਾਤਰਾ ''ਚ ਪਿੱਤਲ, ਸਟੀਲ, ਅਨਮੋਨੀਅਮ ਆਦਿ ਦੇ ਬਰਤਨ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਸੋਮਵਾਰ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਵਲੋਂ ਇਨ੍ਹਾਂ ਨੂੰ 29 ਮਾਰਚ ਤੱਕ ਪੁਲਸ ਰਿਮਾਂਡ ''ਤੇ ਭੇਜਣ ਦੇ ਹੁਕਮ ਦਿੱਤੇ ਹਨ।

Gurminder Singh

This news is Content Editor Gurminder Singh