ਚੋਰੀ ਦੇ ਆਰ. ਓ. ਸਣੇ 2 ਕਾਬੂ

09/24/2017 2:28:21 AM

ਪੋਜੇਵਾਲ/ਸੜੋਆ,  (ਕਟਾਰੀਆ/ਕਿਰਨ)-  ਐੱਸ. ਐੱਚ. ਓ. ਸਤੀਸ਼ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਨਾਕੇ ਦੌਰਾਨ ਝੰਡੂਪੁਰ ਆਂਗਣਵਾੜੀ ਸੈਂਟਰ 'ਚੋਂ ਚੋਰੀ ਹੋਏ ਆਰ. ਓ. ਸਣੇ 2 ਵਿਅਕਤੀ ਕਾਬੂ ਕੀਤੇ ਗਏ।  ਐੱਚ. ਸੀ. ਸਵਰਨ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਸੈਂਟਰ ਚਲਾ ਰਹੀ ਮਨਜੀਤ ਰਾਣੀ ਨੇ ਦਰਖਾਸਤ ਦਿੱਤੀ ਸੀ ਕਿ ਦੋ ਦਿਨ ਪਹਿਲਾਂ ਆਂਗਣਵਾੜੀ ਸੈਂਟਰ 'ਚੋਂ ਆਰ.ਓ. ਚੋਰੀ ਹੋ ਗਿਆ। ਅੱਜ ਪੁਲਸ ਪਾਰਟੀ ਵੱਲੋਂ ਸਿੰਘਪੁਰ ਟੀ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ ਕਿ ਮੋਟਰਸਾਈਕਲ 'ਤੇ ਦੋ ਵਿਅਕਤੀ ਵਿਚਕਾਰ ਆਰ. ਓ. ਰੱਖ ਕੇ ਆ ਰਹੇ ਸਨ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਆਰ.ਓ. ਚੋਰੀ ਦਾ ਨਿਕਲਿਆ। ਪੁਲਸ ਨੇ ਮੌਕੇ 'ਤੇ ਮੁਲਜ਼ਮ ਜੌਲੀ ਪੁੱਤਰ ਸਰਵਣ ਰਾਮ ਵਾਸੀ ਚੂਹੜਪੁਰ ਅਤੇ ਚਰਨ ਸਿੰਘ ਉਰਫ ਸੋਨੂੰ ਪੁੱਤਰ ਸਵ. ਪ੍ਰਸ਼ੋਤਮ ਲਾਲ ਵਾਸੀ ਝੰਡੂਪੁਰ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ।