ਪਿੰਡ ਮਹੇੜੂ ''ਚ ਹੋਈ ਚੋਰੀ

08/29/2017 6:47:34 AM

ਫਗਵਾੜਾ, (ਜਲੋਟਾ)— ਫਗਵਾੜਾ ਦੇ ਪਿੰਡ ਮਹੇੜੂ ਵਿਚ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ  ਅਨੁਸਾਰ ਚੋਰੀ ਪਿੰਡ ਵਿਚ ਰਹਿੰਦੀ ਬਲਜਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਮਹੇੜੂ ਦੇ ਘਰ ਹੋਈ ਹੈ। ਪੀੜਤ ਨੇ ਦੱਸਿਆ ਕਿ ਅਣਪਛਾਤੇ ਚੋਰ ਉਸਦੇ ਘਰ ਵਿਚ ਸੰਨ੍ਹਮਾਰੀ ਕਰਕੇ 4 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ ਹਨ। ਪੁਲਸ ਨੂੰ ਚੋਰੀ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਚੋਰਾਂ ਨੇ ਚੋਰੀ ਨੂੰ ਉਦੋਂ ਅੰਜਾਮ ਦਿੱਤਾ, ਜਦੋਂ ਉਹ ਘਰ ਤੋਂ ਬਾਹਰ ਪਿੰਡ ਵਿਚ ਕਿਸੇ ਕੰਮ ਤੋਂ ਆਪਣੀਆਂ ਬੇਟੀਆਂ ਨਾਲ ਗਈ ਹੋਈ ਸੀ। ਪੁਲਸ ਜਾਂਚ ਜਾਰੀ ਹੈ।