ਜ਼ੀਰਕਪੁਰ ''ਚ ਨੌਕਰ ਤਿੰਨ ਲੱਖ ਰੁਪਏ ਚੋਰੀ ਕਰ ਕੇ ਫ਼ਰਾਰ

01/09/2023 2:50:11 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਤੋਂ ਕੁੱਝ ਦਿਨ ਪਹਿਲਾਂ ਨੌਕਰ ਵੱਲੋਂ ਮਾਲਕ ਦੇ ਬੈਗ ’ਚੋਂ ਤਿੰਨ ਲੱਖ ਰੁਪਏ ਕੱਢ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਸ ਨੂੰ ਪ੍ਰਾਪਤ ਸ਼ਿਕਾਇਤ ’ਚ ਹਿਮਾਂਸ਼ੂ ਗਰਗ ਪੁੱਤਰ ਸੋਹਣ ਲਾਲ ਵਾਸੀ ਸ਼ੇਰਪੁਰ ਧੂਰੀ ਨੇ ਦੱਸਿਆ ਕਿ ਉਸ ਦਾ ਮਾਡਰਨ ਕੰਪਲੈਕਸ 'ਚ ਦਫ਼ਤਰ ਹੈ। ਉਸ ਨੇ ਦੱਸਿਆ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਉਸ ਨੇ ਮੋਹਿਤ ਕੁਮਾਰ ਵਾਸੀ ਉਤਰਾਖੰਡ ਨੂੰ ਆਪਣੇ ਦਫ਼ਤਰ 'ਚ ਕੁੱਕ ਵਜੋਂ ਨੌਕਰੀ ਦਿੱਤੀ ਸੀ।

ਬੀਤੀ 2 ਜਨਵਰੀ ਨੂੰ ਉਹ ਦਫ਼ਤਰ ’ਚ ਅਪਣਾ ਬੈਗ ਰੱਖ ਕੇ ਕਿਧਰੇ ਕੰਮ ਗਿਆ ਸੀ। ਜਦ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਉਸ ਦਾ ਨੌਕਰ ਮੋਹਿਤ ਦਫ਼ਤਰ ਤੋਂ ਗਾਇਬ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਵਜੋਂ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਨੌਕਰ ਦੀ ਭਾਲ ਸਬੰਧੀ ਅਗਲੀ ਕਾਰਵਾਈ ਆਰੰਭੀ ਗਈ ਹੈ।
 

Babita

This news is Content Editor Babita