ISI ਦੇ ਝਾਂਸੇ ’ਚ ਇੰਝ ਆ ਰਹੇ ਨੇ ਸਰਹੱਦੀ ਪਿੰਡਾਂ ਦੇ ਨੌਜਵਾਨ, ਹੋ ਰਿਹੈ ਅੱਤਵਾਦੀ ਮਾਡਿਊਲ ਤਿਆਰ

09/30/2022 6:53:28 PM

ਜਲੰਧਰ— ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਪਿੰਡਾਂ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ ਦਾ ਫਾਇਦਾ ਆਈ. ਐੱਸ. ਆਈ. ਨਵਾਂ ਅੱਤਵਾਦੀ ਮਾਡਿਊਲ ਤਿਆਰ ਕਰਨ ’ਚ ਚੁੱਕ ਰਹੀ ਹੈ। ਇਸ ਲਈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਅੱਤਵਾਦ ਦਾ ਟਾਰਗੇਟ ਪੂਰਾ ਕਰਵਾਇਆ ਜਾ ਰਿਹਾ ਹੈ। 5 ਮਹੀਨਿਆਂ ’ਚ ਕਾਊਂਟਰ ਇੰਟੈਲੀਜੈਂਸ, ਐੱਸ. ਐੱਸ. ਓ. ਸੀ. ਅਤੇ ਪੰਜਾਬ ਪੁਲਸ ਵੱਲੋਂ ਫੜੇ ਗਏ 5 ਵੱਡੇ ਅੱਤਵਾਦੀ ਮਾਡਿਊਲ ’ਚ ਗਿ੍ਰਫ਼ਤਾਰ ਨੌਜਵਾਨਾਂ ਦੀ ਪੁੱਛਗਿੱਛ ’ਚ ਇਹ ਖ਼ੁਲਾਸਾ ਹੋਇਆ ਹੈ। ਇਨ੍ਹਾਂ ’ਚ ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਤਿੰਨ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ, ਜੋ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਰਿੰਦਾ ਅਤੇ ਕੈਨੇਡਾ ’ਚ ਬੈਠੇ ਲਖਬੀਰ ਸਿੰਘ ਲੰਡਾ ਲਈ ਅੱਤਵਾਦੀ ਮਾਡਿਊਲ ਤਿਆਰ ਕਰ ਰਹੇ ਹਨ। ਮਈ ਤੋਂ ਹੁਣ ਤੱਕ 15 ਕੇਸ ਪੰਜਾਬ ਅਤੇ ਹਰਿਆਣਾ ’ਚ ਦਰਜ ਹੋਏ ਹਨ। 

ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

24 ਥਾਣਿਆਂ ਦੇ 460 ਪਿੰਡ ਪੁਲਸ ਅਤੇ ਬੀ. ਐੱਸ. ਐੱਫ਼. ਲਈ ਚੁਣੌਤੀ 
ਪਾਕਿਸਤਾਨ ਦੀ ਸਰੱਹਦ ਨਾਲ ਜੁੜੇ ਪੰਜਾਬ ਦੇ 553 ਕਿਲੋਮੀਟਰ ਬਾਰਡਰ ਦੇ ਨਾਲ 460 ਪਿੰਡ ਅਤਿਸੰਵੇਦਨਸ਼ੀਲ ਹਨ। ਇਨ੍ਹਾਂ ’ਚ 7 ਜ਼ਿਲ੍ਹਿਆਂ ਦੇ ਕਰੀਬ 24 ਥਾਣੇ ਲੱਗਦੇ ਹਨ, ਜਿਨ੍ਹਾਂ ਦੇ 5 ਕਿਲੋਮੀਟਰ ਦੇ ਦਾਇਰੇ ’ਚ ਆਉਣ ਵਾਲੇ ਪਿੰਡ ਸਰਵਿਸਲਾਂਸ ’ਚ ਰਹਿੰਦੇ ਹਨ। ਪਾਕਿ ਤੋਂ ਇਥੋਂ ਹੀ ਡਰੋਨ ਦੀ ਐਕਟੀਵਿਟੀ ਸਭ ਤੋਂ ਵੱਧ ਹੈ, ਜਿਸ ਦੇ ਜ਼ਰੀਏ ਹਥਿਆਰ ਡਿਲਿਵਰ ਹੁੰਦੇ ਹਨ।  ਉਥੇ ਹੀ ਮੂਲ ਰੂਪ ਨਾਲ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਬਸਾਵਾ ਸਿੰਘ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ਼ ਹੈੱਪੀ ਲੰਬੇ ਸਮੇਂ ਤੋਂ ਰਿੰਦਾ ਅਤੇ ਲੰਡਾ ’ਚ ਸੰਪਰਕ ’ਚ ਹੈ। ਇਹ ਇਸ ਸਮੇਂ ਇਟਲੀ ’ਚ ਹੈ। ਆਰ. ਪੀ. ਜੀ. ਹਮਲੇ ’ਚ ਫੜੇ ਗਏ ਨਿਸ਼ਾਨ ਸਿੰਘ ਵਿਦੇਸ਼ੀ ਹਥਿਆਰ ਇਸ ਨੇ ਹੀ ਮੁਹੱਈਆ ਕਰਵਾਏ ਸਨ। ਇਸ ਦੇ ਬਾਅਦ ਫਿਰੋਜ਼ਪੁਰ ’ਚ ਡਰੋਨ ਜ਼ਰੀਏ ਏ. ਕੇ-56 ਰਾਈਫਲ ਅਤੇ 90 ਕਾਰਤੂਸ ਭਿਜਵਾਉਣ ’ਚ ਵੀ ਇਸ ਦੀ ਭੂਮਿਕਾ ਸੀ। ਇਹ ਫਿਰੋਜ਼ਪੁਰ, ਫਾਜ਼ਿਲਕਾ ਅਤੇ ਨੇੇੜੇ ਦੇ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦੀ ਮਾਡਿਊਲ ਚਲਾਉਂਦਾ ਹੈ। 

ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਾਸੀ ਸਤਨਾਮ ਵੀ ਲੰਡਾ ਦੇ ਸੰਪਰਕ ’ਚ ਹੈ। ਇਹ ਗ੍ਰੀਸ ’ਚ ਹੈ ਅਤੇ ਇਥੋਂ ਹੀ ਆਪਣੇ ਸੰਪਰਕ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ’ਚ ਤਿਆਰ ਕਰਦਾ ਹੈ। ਅੰਬਾਲਾ ’ਚ ਬਰਾਮਦ ਆਈ. ਈ. ਡੀ. ’ਚ ਗਿ੍ਰਫ਼ਤਾਰ ਅੱਤਵਾਦੀ ਨੱਛਤਰ ਸਿੰਘ ਦੀ ਪੁੱਛਗਿੱਛ ’ਚ ਇਸ ਦੇ ਨਾਮ ਦਾ ਖ਼ੁਲਾਸਾ ਹੋਇਆ। 

ਇਹ ਵੀ ਪੜ੍ਹੋ: SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ ਦੇ ਕੱਥੂਨੰਗਲ ਦੇ ਪਿੰਡ ਤਲਵੰਡੀ ਖੁੰਮਣ ਵਾਸੀ ਦਰਮਨ ਸਿੰਘ ਕਾਹਲੋਂ ਦੀ ਭੇਜੀ 48 ਵਿਦੇਸ਼ੀ ਅਤੇ ਦੇਸੀ ਹਥਿਆਰਾਂ ਦੀ ਖੇਪ ਵੀ ਫੜੀ ਜਾ ਚੁੱਕੀ ਹੈ। ਅੰਮ੍ਰਿਤਸਰ ’ਚ ਅੱਤਵਾਦੀ ਗਤੀਵਿਧੀਆਂ ’ਚ ਐੱਨ. ਆਈ. ਏ. ਵੀ ਇਸ ਨੂੰ 26 ਅਗਸਤ 2022 ਨੂੰ ਨਾਮਜ਼ਦ ਕਰ ਚੁੱਕੀ ਹੈ। ਇਹ ਇਸ ਸਮੇਂ ਯੂ. ਐੱਸ. ਏ. ’ਚ ਬੈਠਾ ਹੈ ਅਤੇ ਉਥੋਂ ਹੀ ਅੱਤਵਾਦੀ ਮਾਡਿਊਲ ਤਿਆਰ ਕਰਦਾ ਹੈ। ਇਹ ਰਿੰਦਾ ਦੇ ਸੰਪਰਕ ’ਚ ਹੈ। 

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri