ਹਲਕਾਉਣ ਦੀ ਬੀਮਾਰੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

12/28/2022 9:44:18 PM

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਬਾਜੜਾ ਕਾਲੋਨੀ ਵਿੱਚ ਇਕ ਨੌਜਵਾਨ ਵੱਲੋਂ ਆਪਣੀ ਹਲਕਾਉਣ ਦੀ ਬੀਮਾਰੀ ਕਾਰਨ ਆਪਣੇ ਹੀ ਘਰ ਵਿਚ ਫਾਹ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਬਾਜੜਾ ਕਾਲੋਨੀ ਵਿਚ ਇਕ ਨੌਜਵਾਨ ਨੇ ਪੱਖੇ ਨਾਲ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਤੁਰੰਤ ਪੁਲਸ ਟੀਮ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਭਾਰੀ ਮਾਤਰਾ 'ਚ ਅਫ਼ੀਮ ਸਣੇ ਇਕ ਕਾਬੂ, ਪੁਲਸ ਕਰ ਰਹੀ ਡੂੰਘਾਈ ਨਾਲ ਪੁੱਛਗਿੱਛ

ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਵਿਨਾਸ਼ ਕੁਮਾਰ (30) ਪੁੱਤਰ ਕਿਸ਼ੋਰੀ ਲਾਲ ਵਜੋਂ ਕੀਤੀ ਗਈ। ਮ੍ਰਿਤਕ ਫਿਰੋਜ਼ਪੁਰ ਰੋਡ ’ਤੇ ਇਕ ਬੈਂਕ ਵਿਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਸੀ। ਮ੍ਰਿਤਕ ਅਵਿਨਾਸ਼ ਨੂੰ ਬਚਪਨ ਤੋਂ ਹੀ ਹਲਕਾਉਣ ਦੀ ਬੀਮਾਰੀ ਸੀ ਅਤੇ ਇਸੇ ਕਾਰਨ ਉਸ ਦੇ ਪਹਿਲੇ ਤਿੰਨ ਵਿਆਹਾਂ ਦੇ ਰਿਸ਼ਤੇ ਟੁੱਟ ਚੁੱਕੇ ਸਨ। ਮ੍ਰਿਤਕ ਦਾ ਹੁਣ ਨਵੀਂ ਜਗ੍ਹਾ ’ਤੇ ਰਿਸ਼ਤਾ ਹੋਇਆ ਸੀ ਅਤੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ : ਪਠਾਨਕੋਟ ਦੇ DC ਵੱਲੋਂ ਨਾਜਾਇਜ਼ ਮਾਈਨਿੰਗ ’ਤੇ ਰੇਡ, ਮੌਕੇ 'ਤੇ ਮਚੀ ਹਫੜਾ-ਦਫੜੀ, ਮਸ਼ੀਨਾਂ ਲੈ ਕੇ ਭੱਜੇ JCB ਚਾਲਕ

ਬੀਤੀ ਰਾਤ ਮ੍ਰਿਤਕ ਆਪਣੇ ਘਰ ਵਿੱਚ ਆਪਣੇ ਵੱਡੇ ਭਰਾ ਦੀ ਪਤਨੀ ਦੇ ਨਾਲ ਇਕੱਲਾ ਸੀ ਅਤੇ ਉਸ ਦੀ ਭਾਬੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗ ਗਈ ਅਤੇ ਅਵਿਨਾਸ਼ ਕਮਰੇ ਵਿਚ ਚਲਾ ਗਿਆ। ਜਦੋਂ ਰਾਤ ਤੱਕ ਉਹ ਬਾਹਰ ਨਾ ਆਇਆ ਤਾਂ ਭਾਬੀ ਨੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਹ ਪੱਖੇ ਦੇ ਨਾਲ ਫਾਹ ਲਗਾ ਕੇ ਲਟਕ ਰਿਹਾ ਸੀ ਜਿਸ ਤੋਂ ਬਾਅਦ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅਵਿਨਾਸ਼ ਨੂੰ ਡਰ ਸੀ ਕਿ ਜਿਵੇਂ ਉਸ ਦੇ ਪਹਿਲੇ ਰਿਸ਼ਤੇ ਟੁੱਟੇ ਹਨ, ਉਸੇ ਤਰ੍ਹਾਂ ਇਹ ਰਿਸ਼ਤਾ ਨਾ ਟੁੱਟ ਜਾਵੇ। ਇਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Mandeep Singh

This news is Content Editor Mandeep Singh