ਨੌਜਵਾਨ ਨੇ ਖੁਦ ਨੂੰ ਲਾਇਆ ਫਾਹਾ

10/23/2017 5:34:55 AM

ਫਗਵਾੜਾ, (ਜਲੋਟਾ)- ਸ਼ਹਿਰ ਦੀ ਪਾਸ਼ ਕਾਲੋਨੀ ਮਾਡਲ ਟਾਊਨ 'ਚ ਵਾਪਰੇ ਘਟਨਾਚੱਕਰ 'ਚ ਆਪਣੇ ਮਾਮੇ ਦੇ ਘਰ ਰਹਿੰਦੇ ਭਾਣਜੇ ਵਲੋਂ ਰਹੱਸਮਈ ਹਾਲਤ 'ਚ ਖੁਦ ਨੂੰ ਫਾਹਾ ਲਗਾਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਿਮਾਸ਼ੂ ਆਨੰਦ ਪੁੱਤਰ ਸਵ. ਨਿਤਿਨ ਆਨੰਦ ਦੇ ਰੂਪ 'ਚ ਹੋਈ ਹੈ।
ਜਾਣਕਾਰੀ ਅਨੁਸਾਰ ਦਿਮਾਸ਼ੂ ਆਨੰਦ ਲੰਬੇ ਸਮੇਂ ਤੋਂ ਆਪਣੇ ਮਾਮੇ ਦੀਪਕ ਦੇ ਘਰ 'ਚ ਰਹਿ ਰਿਹਾ ਸੀ। ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਦੀਮਾਸ਼ੂ ਖਾਣਾ ਖਾਣ ਦੇ ਬਾਅਦ ਆਪਣੇ ਕਮਰੇ 'ਚ ਚਲਾ ਗਿਆ ਸੀ। ਜਦ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਮਰੇ ਦੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਦੇਖਿਆ ਕਿ ਦੀਮਾਸ਼ੂ ਨੇ ਛੱਤ 'ਤੇ ਲੱਗੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਪੁਲਸ ਨੇ ਦੀਮਾਸ਼ੂ ਦੀ ਲਾਸ਼ ਨੂੰ ਕਬਜ਼ੇ 'ਚ ਲੈਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ।