ਔਰਤ ਨੇ ਇਲਾਜ ਦੌਰਾਨ ਤੋੜਿਆ ਦਮ

11/12/2017 2:25:43 AM

ਕਪੂਰਥਲਾ,   (ਮਲਹੋਤਰਾ)-  ਕਪੂਰਥਲਾ ਤੇ ਆਸ-ਪਾਸ ਦੇ ਵੱਖ-ਵੱਖ ਖੇਤਰਾਂ 'ਚ ਪਿਛਲੇ 3-4 ਮਹੀਨਿਆਂ ਤੋਂ ਚੱਲ ਰਹੇ ਡੇਂਗੂ ਤੇ ਵਾਇਰਲ ਬੁਖਾਰ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਮੁਹੱਲਾ 'ਚ ਇਕ ਔਰਤ ਦੀ ਮੌਤ ਤੋਂ ਬਾਅਦ 12 ਤੱਕ ਪਹੁੰਚ ਗਈ ਹੈ। ਕਵਿਤਾ ਨਾਮਕ ਔਰਤ ਪਿਛਲੇ 15-20 ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਉਸਦੀ ਮੌਤ ਅੱਜ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਵਿਤਾ (32) ਪਤਨੀ ਪ੍ਰਵੀਨ ਕੁਮਾਰ ਨਿਵਾਸੀ ਮੁਹੱਲਾ ਕਸਬਾ ਕਪੂਰਥਲਾ ਜੋ ਪਿਛਲੇ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ। ਮ੍ਰਿਤਕਾ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਕੁੱਝ ਮਹੀਨੇ ਤੋਂ ਸ਼ਾਦੀਸ਼ੁਦਾ ਬੇਟੀ ਅੰਬਾਲਾ ਤੋਂ ਮਾਪੇ ਕਪੂਰਥਲਾ 'ਚ ਆਈ ਹੋਈ ਸੀ। ਕੁੱਝ ਸਮੇਂ ਤੋਂ ਉਸਨੂੰ ਤੇਜ਼-ਬੁਖਾਰ ਨਾਲ ਪੀੜਤ ਹੋਣ ਕਾਰਨ ਉਸਦਾ ਇਲਾਜ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਚੱਲ ਰਿਹਾ ਸੀ।
ਅੱਜ ਜਲੰਧਰ ਦੇ ਨਿੱਜੀ ਹਸਪਤਾਲ 'ਚ ਉਸਨੇ ਦਮ ਤੋੜ ਦਿੱਤਾ। ਗੌਰ ਹੋਵੇ ਕਿ ਕਪੂਰਥਲਾ 'ਚ ਪਿਛਲੇ 3-4 ਮਹੀਨਿਆਂ ਤੋਂ ਚੱਲ ਰਹੇ ਡੇਂਗੂ ਬੁਖਾਰ ਨਾਲ 11 ਲੋਕਾਂ ਦੀ ਮੌਤ ਤੇ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਬੀਮਾਰ ਹੋ ਚੁੱਕੇ ਹਨ। ਇਹ ਮਾਮਲਾ ਮਾਣਯੋਗ ਅਦਾਲਤ ਤਕ ਵੀ ਜਾ ਚੁੱਕਾ ਹੈ। ਨਗਰ ਕੌਂਸਲ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਸ਼ਨ-ਚਿੰਨ੍ਹ ਵੀ ਲੱਗੇ ਹਨ।