ਅੰਮ੍ਰਿਤਸਰ 'ਚ ਤੀਹਰੇ ਕਤਲਕਾਂਡ ਦੇ ਕਾਤਲ ਦੀ ਪਤਨੀ ਆਈ ਸਾਹਮਣੇ, ਰੋਂਦੀ ਹੋਈ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

04/04/2024 3:58:28 PM

ਅੰਮ੍ਰਿਤਸਰ : ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ 'ਚ ਨਹੀਂ ਸੀ ਅਤੇ ਨਸ਼ੇ ਕਰਦਾ ਸੀ, ਜਿਸ ਕਾਰਨ ਉਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ Main ਹਾਈਵੇਅ 'ਤੇ ਲੱਗਾ ਪੱਕਾ ਧਰਨਾ, ਇੱਧਰ ਆਉਣ ਵਾਲੇ ਦੇਣ ਧਿਆਨ, ਜਾਮ 'ਚ ਨਾ ਫਸ ਜਾਇਓ (ਤਸਵੀਰਾਂ)

ਉਸ ਨੇ ਖ਼ੁਦ ਆਪਣੇ ਪਤੀ ਨੂੰ ਕਈ ਵਾਰ ਨਸ਼ੇ ਕਰਦਿਆਂ ਫੜ੍ਹਿਆ ਹੈ ਅਤੇ ਇਸੇ ਕਾਰਨ ਕਰਕੇ ਉਹ ਆਪਣੀਆਂ 2 ਧੀਆਂ ਨਾਲ ਪਿਛਲੇ ਕਾਫੀ ਸਮੇਂ ਤੋਂ ਪੇਕੇ ਘਰ ਰਹਿ ਰਹੀ ਹੈ। ਪਤਨੀ ਨੇ ਰੋਂਦਿਆਂ ਹੋਇਆ ਕਿਹਾ ਕਿ ਇਹ ਖ਼ੁਦ ਮਰ ਜਾਂਦਾ ਪਰ ਮਾਸੂਮ ਭਤੀਜੇ ਨੂੰ ਨਾ ਮਾਰਦਾ ਕਿਉਂਕਿ ਉਹ ਮੇਰਾ ਪੁੱਤ ਸੀ ਅਤੇ ਮੈਨੂੰ ਮੰਮਾ ਕਹਿੰਦਾ ਹੁੰਦਾ ਸੀ।

ਇਹ ਵੀ ਪੜ੍ਹੋ : ਬਰਨਾਲਾ ਦੇ ਪਿੰਡਾਂ 'ਚ ਮਚੀ ਹਾਹਾਕਾਰ, ਬੁਰੀ ਤਰ੍ਹਾਂ ਡਰੇ ਪਸ਼ੂ ਪਾਲਕ, ਪੜ੍ਹੋ ਕੀ ਹੈ ਪੂਰਾ ਮਾਮਲਾ
ਉਸ ਨੇ ਕਿਹਾ ਕਿ ਮੇਰੀਆਂ 2 ਧੀਆਂ ਹਨ ਅਤੇ ਮੈਨੂੰ ਆਪਣੇ ਪੁੱਤ ਤੋਂ ਹੀ ਆਸ ਸੀ। ਉਸ ਦਾ ਪਤੀ ਆਪਣੇ ਭਰਾ ਨਾਲ ਰੰਜਿਸ਼ ਰੱਖਦਾ ਸੀ ਕਿ ਉਸ ਦੇ ਘਰ ਮੁੰਡਾ ਹੈ ਅਤੇ ਮਾਤਾ-ਪਿਤਾ ਸਾਰੀ ਜਾਇਦਾਦ ਉਸ ਦੇ ਭਰਾ ਨੂੰ ਦੇ ਦੇਣਗੇ। ਇਸੇ ਰੰਜਿਸ਼ ਕਾਰਨ ਅੱਜ ਉਸ ਨੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Babita

This news is Content Editor Babita