ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੁੰਜਿਆਂ ਸ੍ਰੀ ਦੁਰਗਾ ਮਾਤਾ ਦਾ ਮੰਦਿਰ, ਵੰਡੇ ਲੱਡੂ ਅਤੇ ਕੀਤੀ ਪੂਜਾ

08/06/2020 1:41:28 PM

ਭਵਾਨੀਗੜ੍ਹ (ਕਾਂਸਲ) - ਸਾਰਾ ਮੰਦਿਰ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਨਾਲ ਗੁੰਜ ਰਿਹਾ ਸੀ। ਇਸ ਖੁਸ਼ੀ ਦਾ ਕਾਰਨ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਲੰਬੇ ਇੰਤਜ਼ਾਰ ਤੋਂ ਬਾਅਦ ਬਣ ਰਹੇ ਵਿਸ਼ਾਲ ਰਾਮ ਮੰਦਿਰ ਦੇ ਨਿਰਮਾਣ ਕਾਰਜਾਂ ਦਾ ਸ਼ੁਰੂ ਹੋਣਾ ਹੈ। ਅਯੁੱਧਿਆ ਵਿਖੇ ਈ ਕਰਵਾਏ ਗਏ ਭੂਮੀ ਪੂਜਨ ਦੀ ਖੁਸ਼ੀ ’ਚ ਸਥਾਨਕ ਸ੍ਰੀ ਦੁਰਗਾ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਰਪ੍ਰਸ਼ਤ ਨਰੈਣਦਾਸ ਸੱਚਦੇਵਾ ਅਤੇ ਪ੍ਰਧਾਨ ਮੁਨੀਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਅਰਚਨਾ ਕਰਕੇ ਲੱਡੂ ਵੰਡ ਗਏ। ਇਸ ਖੁਸ਼ੀ ’ਚ ਮੰਦਿਰ ਨੂੰ ਵੀ ਰੰਗ ਬਰੰਗੀਆਂ ਲਾਇਟਾਂ ਅਤੇ ਹੋਰ ਸਜਾਵਟ ਕਰਕੇ ਦੁਲਹਣ ਵਾਂਗ ਸਜਾਇਆ ਗਿਆ।

ਇਸ ਮੌਕੇ ਮੰਦਿਰ ਦੇ ਪ੍ਰਧਾਨ ਮੁਨੀਸ਼ ਕੁਮਾਰ ਸਿੰਗਲਾ ਨੇ ਸਾਰੇ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਦੀ ਉਸਾਰੀ ਲਈ ਨੀਂਹ ਰੱਖੇ ਜਾਣ ਦੀ ਵਧਾਈ ਦਿੱਤੀ। ਇਸ ਮੌਕੇ ਵਿਨੋਦ ਕੁਮਾਰ ਜੈਨ, ਪੰਡਤ ਮੋਹਨ ਸ਼ਰਮਾਂ ਮੁੱਖ ਪੁਜ਼ਾਰੀ, ਭਗਵਾਨ ਦਾਸ ਸ਼ਰਮਾਂ, ਐਡਵੋਕੇਟ ਈਸ਼ਵਰ ਬਾਂਸਲ, ਰੂਪ ਚੰਦ, ਗਨਦੀਪ ਮਿੱਤਲ, ਮੁਨੀਸ਼ ਕੁਮਾਰ ਗਰਗ, ਚਮਨ ਲਾਲ ਸਿੰਗਲਾ, ਵਿਕਾਸ਼ ਜਿੰਦਲ, ਭੁਪਿੰਦਰ ਗੁਪਤਾ ਸਮੇਤ ਸ੍ਰੀ ਦੁਗਰਾ ਮਾਤਾ ਮਹਿਲਾ ਸਕੀਰਤਨ ਮੰਡਲ ਦੀਆਂ ਮਹਿਲਾਵਾਂ ਅਤੇ ਜੈ ਹਨੂੰਮਾਨ ਜਾਗਰਣ ਮੰਡਲ ਦੇ ਮੈਂਬਰ ਵੀ ਮੌਜੂਦ ਸਨ।

ਇਸ ਤੋਂ ਇਲਾਵਾ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ’ਚ ਵੀ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਸ੍ਰੀ ਰਾਮ ਮੰਦਿਰ ਦੀ ਉਸਾਰੀ ਲਈ ਕਰਵਾਏ ਗਏ ਭੂਮੀ ਪੂਜਨ ਦੀ ਖੁਸ਼ੀ ’ਚ ਆਪਣੇ ਘਰਾਂ ਉਪਰ ਦੀਪਮਾਲਾ ਕੀਤੀ।

Harinder Kaur

This news is Content Editor Harinder Kaur