ਸਿੱਖਾਂ ਨੂੰ ਵੀ 'ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ' ਦਾ ਮਨਾਉਣਾ ਚਾਹੀਦਾ ਹੈ ਜਸ਼ਨ: ਆਰ.ਐੱਸ. ਜੌਰਾ

01/21/2024 1:35:06 PM

ਜਲੰਧਰ (ਵੈੱਬ ਡੈਸਕ)- ਅਯੁੱਧਿਆ 'ਚ ਕੱਲ੍ਹ ਯਾਨੀ ਕਿ 22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਵਿਚ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਸਬੰਧੀ ਵੱਡਾ ਸਮਾਰੋਹ ਕੀਤਾ ਜਾ ਰਿਹਾ ਹੈ। ਇਸੇ ਸਬੰਧੀ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਦਫ਼ਤਰਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰਾਮ ਲੱਲਾ ਜੀ ਦੇ ਸੁਆਗਤ ਨੂੰ ਲੈ ਕੇ ਪੂਰੀ ਦੁਨੀਆ ਭਗਵਾਨ ਸ਼੍ਰੀ ਰਾਮ ਜੀ ਦੇ ਰੰਗ ਵਿਚ ਰੰਗੀ ਹੋਈ ਹੈ। ਇਸ ਸਬੰਧ ਵਿਚ ਸਿੱਖਾਂ ਨੂੰ ਵੀ ਇਹ ਖ਼ਾਸ ਦਿਨ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਗਈ ਹੈ। ਉੱਘੇ ਵਪਾਰੀ ਆਰ. ਐੱਸ. ਜੌਰਾ ਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਵੀ ਰਾਮ ਜਨਮ ਭੂਮੀ ਨੂੰ ਮੁਕਤ ਕਰਵਾਉਣ ਵਿਚ ਆਪਣੀ ਨਿਭਾਈ ਗਈ ਭੂਮਿਕਾ ਦਾ ਸਕਾਰਤਮਕ ਰੂਪ ਨਾਲ ਜਸ਼ਨ ਮਨਾਉਣਾ ਚਾਹੀਦਾ ਹੈ। ਸਿੱਖਾਂ ਵੱਲੋਂ ਇਸ ਇਤਿਹਾਸਕ ਦਿਨ ਦੇ ਜਸ਼ਨ ਮਨਾਉਣ ਦੇ ਦੋ ਤੱਥ ਜੁੜੇ ਹੋਏ ਹਨ। 

ਦਰਅਸਲ 1858 ਵਿਚ ਨਿਹੰਗ ਮੁਖੀ ਫਕੀਰ ਸਿੰਘ ਖਾਲਸਾ ਨੇ ਆਪਣੇ 25 ਸਾਥੀਆਂ ਨਾਲ ਬਾਬਰੀ ਢਾਂਚੇ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਈ ਦਿਨਾਂ ਤੱਕ ਯੱਗ ਵੀ ਕੀਤਾ ਅਤੇ ਉਥੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਉਨ੍ਹਾਂ ਨੇ ਕੋਲਿਆਂ ਨਾਲ ਬਾਬਰੀ ਢਾਂਚੇ ਦੀਆਂ ਕੰਧਾਂ ਉੱਤੇ ਰਾਮ-ਰਾਮ ਵੀ ਲਿਖਿਆ। 30 ਨਵੰਬਰ ਨੂੰ ਮਸਜ਼ਿਦ ਅਧਿਕਾਰੀ ਨੇ ਉਨ੍ਹਾਂ ਨੂੰ ਬਾਬਰੀ ਢਾਂਚੇ ਤੋਂ ਬੇਦਖ਼ਲ ਕਰਨ ਲਈ ਐੱਫ਼. ਆਈ. ਆਰ. ਦਰਜ ਕਰਵਾਈ ਸੀ। 

ਇਹ ਵੀ ਪੜ੍ਹੋ : ਜਲੰਧਰ 'ਚ ਹੋਏ ਐਨਕਾਊਂਟਰ ਨੂੰ ਲੈ ਕੇ ਮੁਲਜ਼ਮਾਂ ਬਾਰੇ ਵੱਡਾ ਖ਼ੁਲਾਸਾ, ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਤਾਰ

ਦੂਜਾ ਤੱਥ ਇਹ ਵੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਪੁਰੀ ਜਾਂਦੇ ਸਮੇਂ ਬਾਬਾ ਨਾਨਕ ਜੀ 1510-11 ਈਸਵੀਂ ਵਿੱਚ ਅਯੁੱਧਿਆ ਦੀ ਯਾਤਰਾ 'ਤੇ ਵੀ ਗਏ ਸਨ। ਇਸ ਦੇ ਇਲਾਵਾ ਬਹੁਤ ਪਹਿਲਾਂ ਕਿ ਬਾਬਰ ਨੇ 1519 ਈਸਵੀਂ ਵਿੱਚ ਪਹਿਲੀ ਵਾਰ ਸਿਰਫ਼ 17,000 ਸੈਨਿਕਾਂ ਨਾਲ ਭਾਰਤ 'ਤੇ ਹਮਲਾ ਕੀਤਾ ਸੀ। ਗੁਰੂ ਨਾਨਕ ਸਾਹਿਬ ਨੇ ਅਯੁੱਧਿਆ ਵਿਖੇ ਤਪੱਸਿਆ ਵੀ ਕੀਤੀ, ਜਿੱਥੇ ਇਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਸੀ। ਸੁਪਰੀਮ ਕੋਰਟ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਯੁੱਧਿਆ ਯਾਤਰਾ 'ਤੇ ਭਰੋਸਾ ਕਰਦਿਆਂ ਕਿਹਾ ਕਿ ਰਾਮ ਜਨਮ ਭੂਮੀ ਮੰਦਿਰ ਬਾਬਰੀ ਮਸਜ਼ਿਦ ਦੇ ਬਣਨ ਤੋਂ ਬਹੁਤ ਪਹਿਲਾਂ ਉੱਥੇ ਮੌਜੂਦ ਸੀ। ਇਨ੍ਹਾਂ ਤੱਥਾਂ ਦਾ ਵਰਣਨ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਪੰਨਾ 992-995 'ਤੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ, ਦੋਬਾਰਾ ਲੈਣੀ ਹੋਵੇਗੀ ਅਪਾਇੰਟਮੈਂਟ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri