ਇਹ ਹੈ ਦੁਨੀਆ ਦਾ ਚੋਟੀ ਦਾ ਦੇਸ਼, ਜਿੱਥੇ ਵੱਡੀ ਗਿਣਤੀ ''ਚ ਹੈ ਸਿੱਖ ਆਬਾਦੀ

07/02/2017 2:44:44 PM

ਸਿਡਨੀ— ਆਸਟਰੇਲੀਆ 'ਚ ਬਹੁਤ ਸਾਰੇ ਪੰਜਾਬੀ ਜਾ ਕੇ ਵੱਸ ਚੁੱਕੇ ਹਨ ਤੇ ਚੰਗੀ ਕਮਾਈ ਕਰਕੇ ਕਾਫੀ ਪੈਸਾ ਭਾਰਤ ਭੇਜ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਕ ਆਸਟਰੇਲੀਆ 'ਚ ਸਿੱਖ ਭਾਈਚਾਰੇ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ। 2016 ਦੇ ਅੰਕੜਿਆਂ ਮੁਤਾਬਕ 5 ਸਾਲਾਂ 'ਚ ਸਿੱਖਾਂ ਦੀ ਗਿਣਤੀ 75 ਫੀਸਦੀ ਵਧੀ ਹੈ। ਆਬਾਦੀ ਪੱਖੋਂ ਹੁਣ ਆਸਟਰੇਲੀਆ 'ਚ ਸਿੱਖ ਭਾਈਚਾਰੇ ਦੇ ਲੋਕ ਦੇਸ਼ ਦੇ 5ਵੇਂ ਸਥਾਨ ਤਕ ਪੁੱਜ ਗਏ ਹਨ। ਇਸ ਤੋਂ ਉੱਪਰ ਈਸਾਈ, ਮੁਸਲਮਾਨ, ਬੁੱਧ ਧਰਮ ਤੇ ਹਿੰਦੂਆਂ ਦੀ ਗਿਣਤੀ ਹੈ। ਇਸ ਤੋਂ ਪਹਿਲਾਂ 2006 'ਚ ਜਦ ਮਰਦਮ ਸ਼ੁਮਾਰੀ ਹੋਈ ਸੀ ਤਾਂ ਸਿੱਖ ਭਾਈਚਾਰੇ ਦਾ ਨਾਂ ਪਹਿਲੇ 20 ਧਰਮਾਂ ਦੀ ਸੂਚੀ 'ਚ ਵੀ ਨਹੀਂ ਸੀ ਪਰ ਹੁਣ 5ਵਾਂ ਸਥਾਨ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਇੱਥੇ 1.48 ਲੱਖ ਹਿੰਦੂ ਰਹਿ ਰਹੇ ਹਨ। ਵਧੇਰੇ ਹਿੰਦੂ ਨਿਊ ਸਾਊਥ ਵੇਲਜ਼ ਦੇ ਸਿਡਨੀ 'ਚ ਰਹਿ ਰਹੇ ਹਨ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਪੈਰ ਜਮਾਉਣ ਵਾਲੇ ਭਾਰਤੀਆਂ ਨੇ ਦੇਸ਼ ਦੀ ਅਰਥ-ਵਿਵਸਥਾ 'ਤੇ ਵੀ ਪ੍ਰਭਾਵ ਪਾਇਆ ਹੈ। 
ਪਿਛਲੇ 10 ਸਾਲਾਂ 'ਚ ਬਹੁਤ ਸਾਰੇ ਸਿੱਖ ਆਸਟਰੇਲੀਆ ਆਏ ਹਨ। 2.4 ਕਰੋੜ ਜਨਸੰਖਿਆ ਵਾਲੇ ਦੇਸ਼ 'ਚ ਸਿੱਖਾਂ ਦਾ 0.5 ਫੀਸਦੀ ਹਿੱਸਾ ਹਨ। 
ਵਿਕਟੋਰੀਆ ਦੇ ਮੈਲਬੌਰਨ 'ਚ 52,762 ਸਿੱਖਾਂ ਦਾ ਘਰ ਬਣ ਗਿਆ ਹੈ। ਇਸ ਤੋਂ ਨਿਊ ਸਾਊਥ ਵੇਲਜ਼ 'ਚ 31,737, ਕਿਊਨਜ਼ਲੈਂਡ 'ਚ 17,433, ਪੱਛਮੀ ਆਸਟਰੇਲੀਆ(11,897), ਦੱਖਣੀ ਆਸਟਰੇਲੀਆ 'ਚ 8,808 ,ਕੈਨਬਰਾ 'ਚ 2,142 ਨਾਰਦਨ ਟੈਰੀਟਰੀ ਤੇ ਤਸਮਾਨੀਆ 'ਚ ਸਭ ਤੋਂ ਘੱਟ ਸਿੱਖ ਰਹਿ ਰਹੇ ਹਨ। ਇੱਥੇ ਸਿਰਫ 700-700 ਸਿੱਖ ਹੀ ਰਹਿ ਰਹੇ ਹਨ।