ਕੜਾਕੇ ਦੀ ਠੰਡ ਤੋਂ ਬਚਣ ਲਈ ਦੁਕਾਨਦਾਰਾਂ ਅੱਗ ਸੇਕ ਕੇ ਸਮਾਂ ਬਿਤਾਇਆ

01/04/2018 6:26:47 AM

ਸੁਲਤਾਨਪੁਰ ਲੋਧੀ, (ਜੋਸ਼ੀ)- ਪੋਹ ਮਹੀਨੇ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਦੋ ਦਿਨ ਤੋਂ ਸੰਘਣੀ ਧੁੰਦ ਤੇ ਕੋਹਰਾ ਪੈਣ ਕਰ ਕੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਤੇ ਲਗਭਗ 2 ਵਜੇ ਤੱਕ ਸ਼ਹਿਰ ਦੇ ਆਸ-ਪਾਸ ਧੁੰਦ ਦਾ ਪੂਰਾ ਕਹਿਰ ਜਾਰੀ ਰਿਹਾ ਤੇ ਸਰਕਾਰੀ ਦਫਤਰ 'ਚ ਲੋਕ ਕੰਮਾਂ ਲਈ ਘੱਟ ਆਏ ਤੇ ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਦੁਕਾਨਦਾਰ ਗਾਹਕਾਂ ਦੀ ਉਡੀਕ ਕਰਦੇ ਰਹੇ। 
ਕੜਾਕੇ ਦੀ ਸਰਦੀ ਕਾਰਨ ਅੱਜ ਦਿਨ ਭਰ ਕੋਈ ਕਾਰੋਬਾਰ ਨਹੀਂ ਹੋ ਸਕਿਆ ਤੇ ਰੇਹੜੀ ਤੇ ਸਬਜ਼ੀ-ਫਰੂਟ ਤੇ ਹੋਰ ਜ਼ਰੂਰੀ ਸਾਮਾਨ ਵੇਚਣ ਵਾਲੇ ਬਹੁਤ ਹੀ ਮਾਯੂਸ ਵੇਖੇ ਗਏ ਤੇ ਬਹੁਤੇ ਦੁਕਾਨਦਾਰ ਸਰਦੀ ਤੋਂ ਬਚਣ ਲਈ ਆਪਣੀਆਂ ਦੁਕਾਨਾਂ ਅੱਗੇ ਅੱਗ ਬਾਲ ਕੇ ਸੇਕਦੇ ਦੇਖੇ ਗਏ।