ਸਾਮਾਨ ਚੋਰੀ ਕਰ ਕੇ ਭੱਜ ਰਹੇ ਨੌਜਵਾਨ ਨੂੰ ਦੁਕਾਨਦਾਰਾਂ ਕੀਤਾ ਕਾਬੂ

07/17/2018 6:48:10 AM

ਜਲੰਧਰ, (ਰਮਨ)- ਸ਼ਹਿਰ  ’ਚ  ਭੀੜ-ਭਾੜ  ਵਾਲੇ  ਇਲਾਕੇ  ਦਿਲਕੁਸ਼ਾ  ਮਾਰਕੀਟ  ਤੋਂ   ਦੁਕਾਨਦਾਰਾਂ  ਨੇ  ਇਕ  ਨੌਜਵਾਨ  ਨੂੰ  ਰਿਕਸ਼ੇ  ਤੋਂ  ਡੱਬੇ  ਚੋਰੀ ਕਰ ਕੇ ਭੱਜਦੇ  ਹੋਏ  ਰੰਗੇ  ਹੱਥੀਂ  ਕਾਬੂ  ਕੀਤਾ।  ਗੁੱਸੇ  ’ਚ ਅਾਏ  ਦੁਕਾਨਦਾਰਾਂ  ਨੇ  ਉਸ ਨੂੰ  ਫੜ  ਕੇ ਜਮ  ਕੇ ਛਿੱਤਰ ਪਰੇਡ ਕੀਤੀ ਅਤੇ  ਪੁਲਸ  ਦੇ  ਅਾਉਣ  ਤਕ  ਚੋਰ  ਨੂੰ  ਖੰਭੇ  ਨਾਲ  ਬੰਨ੍ਹ ਕੇ  ਰੱਖਿਅਾ ਗਿਅਾ। ਘਟਨਾ  ਦੀ  ਸੂਚਨਾ  ਮਿਲਦੇ  ਹੀ  ਥਾਣਾ  4  ਦੀ  ਪੁਲਸ  ਮੌਕੇ  ’ਤੇ  ਪਹੁੰਚ  ਗਈ  ਤੇ  ਚੋਰ  ਨੂੰ  ਫੜ  ਕੇ   ਥਾਣੇ  ਲੈ  ਗਈ। 
 ਥਾਣਾ  4  ਦੇ  ਏ.  ਐੱਸ.  ਅਾਈ.  ਅਰੁਣ  ਕੁਮਾਰ  ਨੇ  ਦੱਸਿਅਾ  ਕਿ  ਦਿਲਕੁਸ਼ਾ  ਮਾਰਕੀਟ  ਸਥਿਤ  ਗਣਪਤੀ ਸੇਲਜ਼  ਦੇ  ਮਾਲਕ  ਦੀਪਕ  ਅਰੋੜਾ  ਦੇ ਬਿਅਾਨਾਂ  ’ਤੇ  ਕਾਬੂ  ਕੀਤੇ  ਗਏ  ਨੌਜਵਾਨ  ਜੋਨ  ਉਰਫ  ਜਾਨੀ  ਪੁੱਤਰ  ਕਾਲਾ  ਸਾਈਂ  ਨਿਵਾਸੀ  ਟੀ.  ਵੀ.  ਟਾਵਰ  ’ਤੇ  ਚੋਰੀ  ਦਾ  ਮਾਮਲਾ  ਦਰਜ  ਕਰ  ਲਿਅਾ   ਹੈ।  ਏ.   ਐੱਸ.  ਅਾਈ.  ਅਰੁਣ  ਨੇ  ਜਾਣਕਾਰੀ ਦਿੱਤੀ ਕਿ   ਦੀਪਕ  ਅਰੋੜਾ  ਨੇ  ਦੱਸਿਅਾ  ਕਿ  ਦਿਲਕੁਸ਼ਾ  ਮਾਰਕੀਟ  ਕੋਲ  ਇਕ ਰਿਕਸ਼ਾ  ਚਾਲਕ ਮਾਰਕੀਟ ਤੋਂ  ਫਿਨਾਇਲ  ਦੇ  ਡੱਬੇ  ਲੈ ਕੇ  ਦੂਜੀ  ਜਗ੍ਹਾ  ਦੇਣ  ਜਾ  ਰਿਹਾ  ਸੀ।  ਇਸ  ਦੌਰਾਨ  ਮਾਰਕੀਟ  ਕੋਲ ਹੀ  ਰਿਕਸ਼ਾ  ਚਾਲਕ ਖੜ੍ਹਾ  ਹੋ ਕੇ  ਲੰਗਰ ਖਾਣ  ਲੱਗ  ਗਿਅਾ। ਉਸ  ਦੌਰਾਨ  ਉਕਤ  ਨੌਜਵਾਨ  ਜੋ  ਕਾਫੀ  ਦੇਰ ਤੋਂ  ਉਥੇ ਟਿਕਟਕੀ ਲਾ ਕੇ  ਦੇਖ   ਰਿਹਾ ਸੀ,  ਜੋ  ਮੌਕੇ  ਦਾ ਫਾਇਦਾ  ਉਠਾ ਕੇ ਰਿਕਸ਼ੇ  ਤੋਂ  ਡੱਬੇ  ਚੋਰੀ ਕਰ ਕੇ  ਭੱਜ ਗਿਅਾ।  ਇਸ ਦੌਰਾਨ  ਦੀਪਕ  ਅਰੋੜਾ  ਨੇ  ਉਸ  ਨੂੰ   ਚੋਰੀ  ਕਰਦੇ  ਹੋਏ  ਦੇਖ  ਲਿਅਾ   ਅਤੇ  ਰੌਲਾ  ਪਾ  ਦਿੱਤਾ ।  ਇਸ  ’ਤੇ  ਅਾਸ-ਪਾਸ  ਦੇ   ਦੁਕਾਨਦਾਰਾਂ  ਤੇ  ਲੋਕਾਂ  ਨੇ  ਉਸ  ਨੂੰ  ਭੱਜਦੇ  ਹੋਏ   ਕਾਬੂ  ਕਰ  ਲਿਅਾ  ਅਤੇ   ਉਸ  ਦੀ  ਜਮ  ਕੇ  ਛਿੱਤਰ  ਪਰੇਡ  ਕੀਤੀ। ਚੋਰ   ਨੂੰ   ਪੁਲਸ  ਦੇ  ਅਾਉਣ  ਤਕ  ਖੰਭੇ  ਨਾਲ  ਬੰਨ੍ਹ  ਕੇ ਰੱਖਿਅਾ ਗਿਅਾ। ਘਟਨਾ  ਦੀ  ਸੂਚਨਾ  ਮਿਲਦੇ  ਹੀ   ਪੀ. ਸੀ.  ਅਾਰ.  ਪੁਲਸ  ਤੇ  ਥਾਣਾ  4  ਦੀ  ਪੁਲਸ  ਮੌਕੇ  ’ਤੇ  ਪੁੱਜੀ, ਜਿਨ੍ਹਾਂ  ਉਕਤ  ਨੌਜਵਾਨ  ਨੂੰ  ਗ੍ਰਿਫਤਾਰ   ਕਰ ਲਿਅਾ ਤੇ  ਥਾਣੇ  ਲੈ ਗਈ,  ਜਿਥੇ   ਨੌਜਵਾਨ  ਤੋਂ  ਚੋਰੀ  ਦੇ  ਡੱਬੇ  ਬਰਾਮਦ ਹੋਏ।  ਪੁਲਸ ਨੇ  ਨੌਜਵਾਨ ਖਿਲਾਫ ਮਾਮਲਾ  ਦਰਜ  ਕਰ ਕੇ  ਅਗਲੀ  ਕਾਰਵਾਈ  ਸ਼ੁਰੂ  ਕਰ ਦਿੱਤੀ  ਹੈ।