ਰਾਮ ਰਹੀਮ ਦਾ ਸ਼ਰਮਨਾਕ ਸੱਚ ਆਇਆ ਸਾਹਮਣੇ, ਗੁਫਾ ''ਚੋਂ ਆਉਂਦੀਆਂ ਸਨ ਕੁੜੀਆਂ ਦੀਆਂ ਚੀਕਾਂ

09/14/2017 8:13:31 AM

ਮੁੰਬਈ — ਬਲਾਤਕਾਰੀ ਬਾਬਾ ਰਾਮ ਰਹੀਮ 20 ਸਾਲ ਦੀ ਜੇਲ ਕੱਟ ਰਿਹਾ ਹੈ। ਅਜੇ ਤੱਕ ਜੇਲ ਗਿਆ ਇਕ ਮਹੀਨਾ ਵੀ ਨਹੀਂ ਹੋਇਆ ਪਰ ਬਾਬੇ ਦੇ ਕਾਰਨਾਮੇ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਨਿੱਤ ਨਵੇਂ ਅਤੇ ਸ਼ਰਮਨਾਕ ਕਾਰਨਾਮਿਆਂ ਕਾਰਨ ਰਾਮ ਰਹੀਮ ਦੇ ਕਾਰਨ ਲੋਕ ਹੋਰ ਬਾਬਿਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਗਏ ਹਨ। ਇਸ ਸ਼ਰਮਨਾਕ ਸੱਚ ਬਾਰੇ ਜਾਣ ਕੇ ਤਾਂ ਤੁਸੀਂ ਹੈਰਾਨ ਹੀ ਹੋ ਜਾਵੋਗੇ। ਇਕ ਮੁਲਾਕਾਤ 'ਚ ਡੇਰਾ ਸੱਚਾ ਸੌਦਾ ਦੀ ਸਾਧਵੀ ਨੇ ਬਾਬਾ ਦੇ ਘਟੀਆਂ ਕਾਰਨਾਮਿਆਂ ਦਾ ਖੁਲਾਸਾ ਕੀਤਾ ਹੈ। ਰਾਮ ਰਹੀਮ ਲੜਕੀਆਂ ਨੂੰ ਆਪਣਾ ਸ਼ਿਕਾਰ  ਬਣਾਉਣ ਲਈ ਪਾਪ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੰਦਾ ਸੀ। ਦਰਅਸਲ ਜਿਹੜੀਆਂ ਸਾਧਵੀਆਂ ਰਾਮ ਰਹੀਮ ਦੇ ਨਾਲ ਰਹਿੰਦੀਆਂ ਸਨ ਉਨ੍ਹਾਂ ਨੇ ਰਾਮ ਰਹੀਮ ਦੇ ਕਾਰਨਾਮੇ ਆਪਣੀਆਂ ਅੱਖਾਂ ਨਾਲ ਦੇਖੇ ਹਨ।


ਇਕ ਸਾਧਵੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰਾਮ ਰਹੀਮ ਦਾ ਇਹ ਸੱਚਾ ਸੌਦਾ ਨਹੀਂ ਸਗੋਂ ਲੁੱਚਾ ਸੌਦਾ ਹੈ। ਰਾਮ ਰਹੀਮ ਆਪਣੀ ਗੁਫਾ 'ਚ ਬੈੱਡ 'ਤੇ ਲੇਟਿਆਂ ਰਹਿੰਦਾ ਸੀ ਅਤੇ 5-6 ਲੜਕੀਆਂ ਬਾਬੇ ਦੀ ਮਾਲਿਸ਼ ਕਰਦੀਆਂ ਰਹਿੰਦੀਆਂ ਸਨ। ਬਾਬਾ ਬਿਨ੍ਹਾ ਕੱਪੜਿਆਂ ਦੇ ਕੁੜੀਆਂ ਨਾਲ ਫਿਲਮਾਂ ਵੀ ਬਣਾਉਂਦਾ ਸੀ। ਇਨ੍ਹਾਂ ਲੜਕੀਆਂ ਦੀ ਉਮਰ 16 ਤੋਂ 35 ਸਾਲ ਦੇ ਵਿਚਕਾਰ ਹੁੰਦੀ ਸੀ। ਰਾਮ ਰਹੀਮ ਗੁਫਾ 'ਚ ਕੁੜੀਆਂ ਨਾਲ ਡਾਂਸ ਵੀ ਕਰਦਾ ਸੀ। ਗੁਫਾ ਦੇ ਅੰਦਰੋਂ ਚੀਕਾਂ ਦੀਆਂ ਅਵਾਜ਼ਾਂ ਵੀ ਆਉਂਦੀਆਂ ਸਨ। ਇਕ ਸਾਧਵੀ ਨੇ ਦੱਸਿਆ ਕਿ ਇਕ ਵਾਰ ਉਹ ਅਚਾਨਕ ਗੁਫਾ 'ਚ ਗਈ ਤਾਂ ਰਾਮ ਰਹੀਮ ਬਿਨ੍ਹਾਂ ਕੱਪੜਿਆਂ ਦੇ ਕੁੜੀਆਂ ਦੇ ਨਾਲ ਡਾਂਸ ਕਰ ਰਿਹਾ ਸੀ।


ਸਾਧਵੀ ਨੇ ਦੱਸਿਆ ਕਿ ਹਨੀਪ੍ਰੀਤ ਬਾਬੇ ਦੀ ਪ੍ਰਧਾਨ ਬਣੀ ਹੋਈ ਸੀ। ਹਨੀ ਹੀ ਉਸਦੇ ਲਈ ਕੁੜੀਆਂ ਦਾ ਇੰਤਜ਼ਾਮ ਕਰਦੀ ਸੀ ਅਤੇ ਹਨੀ ਹੀ ਕੁੜੀਆਂ ਨੂੰ ਗੁਫਾ 'ਚ ਲੈ ਕੇ ਜਾਂਦੀ ਸੀ। ਕੁੜੀਆਂ ਨੂੰ ਰਾਮ ਰਹੀਮ ਦੇ ਕੋਲ ਲੈ ਜਾਣ ਲਈ ਹਨੀਪ੍ਰੀਤ ਕਹਿੰਦੀ ਸੀ ਚਲੋ ਪਿਤਾ ਜੀ ਦੇ ਕੋਲ ਆਸ਼ੀਰਵਾਦ ਲੈਣ ਉਹ ਸਾਡੇ ਭਗਵਾਨ ਹਨ। ਹਨੀਪ੍ਰੀਤ ਹੀ ਡੇਰੇ ਦੀਆਂ ਕੁੜੀਆਂ ਦਾ ਬ੍ਰੇਨਵਾਸ਼ ਕਰਦੀ ਸੀ ਅਤੇ ਕਹਿੰਦੀ ਸੀ ਕਿ ਉਹ ਸਾਡੇ ਭਗਵਾਨ ਹਨ ਅਤੇ ਕੁਝ ਵੀ ਕਰ ਸਕਦੇ ਹਨ। ਉਸ ਸਮੇਂ ਲੜਕੀਆਂ ਨੂੰ ਬਹੁਤ ਹੀ ਮਜ਼ਬੂਰ ਕੀਤਾ ਜਾਂਦਾ ਸੀ। ਉਹ ਰਾਮ ਰਹੀਮ ਦੇ ਖਿਲਾਫ ਕੁਝ ਵੀ ਨਹੀਂ ਬੋਲ ਸਕਦੀਆਂ ਸਨ। ਕੁੜੀਆਂ ਆਪਣੇ ਘਰ ਵਾਲਿਆਂ ਨੂੰ ਜੇਕਰ ਕੁਝ ਦੱਸਦੀਆਂ ਵੀ ਸਨ ਤਾਂ ਘਰ ਵਾਲੇ ਗੁੱਸਾ ਕਰਕੇ ਵਾਪਸ ਭੇਜ ਦਿੰਦੇ ਸਨ। ਰਾਮ ਰਹੀਮ ਦੇ ਲਈ ਜੋ ਕੁਝ ਵੀ ਸੀ ਬਸ ਹਨੀਪ੍ਰੀਤ ਹੀ ਸੀ ਰਾਮ ਰਹੀਮ ਸਾਰੇ ਕੰਮ ਉਸਦੇ ਕਹਿਣ 'ਤੇ ਹੀ ਕਰਦਾ ਸੀ। ਹਨੀਪ੍ਰੀਤ ਨੇ ਰਾਮ ਰਹੀਮ ਨੂੰ ਉਸਦੇ ਪਰਿਵਾਰ ਤੋਂ ਦੂਰ ਕੀਤਾ ਅਤੇ ਉਨ੍ਹਾਂ ਦੀ ਪਤਨੀ ਨਾਲ ਦੂਰੀਆਂ ਵਧੀਆ। 
ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਗੁਫਾ ਤੋਂ ਸਿੱਧਾ ਰਸਤਾ ਕਾਲਜ ਨੂੰ ਜਾਂਦਾ ਸੀ ਅਤੇ ਗੁਫਾ 'ਚ ਸਿਰਫ ਘੱਟ ਉਮਰ ਦੀਆਂ ਕੁੜੀਆਂ ਹੀ ਜਾ ਸਕਦੀਆਂ ਸਨ।