ਨੌਜਵਾਨ ਕੋਲੋਂ ਮੋਬਾਇਲ ਖੋਹਣ ਵਾਲੇ ਦੋ ਦੋਸ਼ੀ ਗਿਫ੍ਰਤਾਰ

06/18/2018 1:41:39 AM

ਟਾਂਡਾ ਉਡ਼ਮੁਡ਼, (ਪੰਡਿਤ)- ਬੀਤੇ ਦਿਨ ਖਡ਼੍ਹਕਾ ਮੁਹੱਲਾ ਉਡ਼ਮੁਡ਼ ਵਿਚ ਇਕ ਪ੍ਰਵਾਸੀ ਵਿਅਕਤੀ ਕੋਲੋਂ ਮੋਬਾਈਲ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਵਿਚੋਂ ਇਕ ਖਿਲਾਫ ਪਹਿਲਾਂ ਵੀ ਲੁੱਟ ਦਾ ਮਾਮਲਾ ਦਰਜ ਹੈ। ਟਾਂਡਾ ਪੁਲਸ ਕੋਲ ਰਾਜ ਦੇਵ ਮਹਿਤਾ ਪੁੱਤਰ ਬੋਨਾਏ ਮਹਿਤਾ ਨਿਵਾਸੀ ਲਾਲਨ ਪੱਟੀ ਰਤਨਪੁਰਾ (ਸਪੋਲਾ) ਬਿਹਾਰ ਨੇ ਬਿਆਨ ਦਰਜ ਕਰਵਾਏ ਸਨ ਕਿ ਜੇਮਸ ਪੁੱਤਰ ਤਰਸੇਮ ਲਾਲ ਨਿਵਾਸੀ ਰਾਵਾਂ ਅਤੇ ਬੰਸੀ ਪੁੱਤਰ ਮੁਰਾਦ ਨਿਵਾਸੀ ਗੰਭੋਵਾਲ ਨੇ ਉਸ ਦੇ ਘਰ ਨੇਡ਼ੇ ਹੀ ਉਸ ਕੋਲੋਂ ਉਸਦਾ ਮੋਬਾਈਲ ਖੋਹ ਲਿਆ।  
ਟਾਂਡਾ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਏ. ਐੱਸ. ਆਈ . ਹਰਜੀਤ ਸਿੰਘ ਦੀ ਟੀਮ ਨੇ ਦੋਨੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਖੋਹਿਆ ਮੋਬਾਈਲ ਬਰਾਮਦ ਕਰ ਲਿਆ ਹੈ। ਪੁਲਸ ਹੋਰ ਸੁਰਾਗ ਹਾਸਲ ਕਰਨ ਲਈ ਦੋਨਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਅਨੁਸਾਰ ਫਡ਼ੇ ਗਏ ਦੋਸ਼ੀ ਜੇਮਸ ਖਿਲਾਫ਼ ਹਰਿਆਣਾ ਥਾਣੇ ਵਿਚ ਪੈਟਰੌਲ ਪੰਪ ਤੇ ਲੁੱਟ ਕਰਨ ਦਾ ਮਾਮਲਾ ਦਰਜ ਹੈ।