ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ

03/23/2018 10:37:38 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)- ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਅਤੇ ਸਰਕਾਰ ਵੱਲੋਂ ਚੋਣ ਵਾਦਿਆਂ ਤੋਂ ਮੁਕਰਨ ਦੀ ਪੋਲ ਖੋਲਣ ਲਈ ਲੋਕਾਂ ਨੂੰ ਲਾਮਬੱਧ ਕਰਨ ਲਈ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ਅੰਦਰ ਮੀਟਿੰਗਾਂ ਅਰੰਭ ਕੀਤੀਆਂ ਗਈਆਂ ਹਨ। ਇਸ ਸਬੰਧੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਭਗਵੰਤ ਸਿੰਘ ਗੰਡੀਵਿੰਡ ਨੇ ਬਲਾਕ ਦੇ ਪਿੰਡ ਗੰਡੀਵਿੰਡ ਵਿਖੇ ਰੱਖੀ ਇਕ ਮੀਟਿੰਗ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਥਾਂ ਪਹਿਲਾਂ ਤੋਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕੀਤੀਆਂ ਜਾ ਰਹੀਆਂ ਹਨ। ਹੱਕ ਮੰਗਦੇ ਲੋਕਾਂ ਦੀ ਆਵਾਜ਼ ਦਬਾਉਣ ਲਈ ਖਤਰਨਾਕ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਗੰਡੀਵਿੰਡ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਕ ਮੰਚ 'ਤੇ ਇਕੱਤਰ ਹੋ ਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਸੰਘਰਸ਼ਸੀਲ ਹੋਣਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਦਿਆਂ ਦੇ ਕੱਚੇ ਚਿੱਠੇ ਖੋਲਣ ਅਤੇ ਕਾਲੇ ਕਾਨੂੰਨਾਂ ਵਿਰੋਧ ਡੱਟਣ ਲਈ ਪ੍ਰਚੰਡ ਰੋਹ ਅਪਣਾਉਣ ਦੀ ਲੋੜ ਹੈ, ਜਿਸ ਤਹਿਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕ ਮੱਤ ਹੋ ਕੇ ਸਰਕਾਰਾਂ ਦੇ ਬੰਦ ਕੰਨ 'ਤੇ ਅੱਖਾਂ ਖੋਲਣੀਆਂ ਪੈਣਗੀਆਂ। ਉਨਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਵਰਗਾਂ ਸਮੇਤ ਨੌਜਵਾਨਾਂ ਨਾਲ ਕੈਪਟਨ ਸਰਕਾਰ ਵੱਲੋਂ ਕੀਤੇ ਵਾਦਿਆਂ ਨੂੰ ਪੂਰਾ ਕਰਾਉਣ ਲਈ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਗਾਮੀ ਸਮੇਂ ਦੌਰਾਨ ਧਰਨੇ ਅਤੇ ਸੜਕਾਂ 'ਤੇ ਰੋਸ ਮੁਜਾਹਰੇ ਵੀ ਕਰੇਗੀ। ਇਸ ਮੌਕੇ ਕੈਪਟਨ ਸਿੰਘ ਬਘਿਆੜੀ, ਅਵਤਾਰ ਸਿੰਘ ਚਾਹਲ, ਸਾਹਬ ਸਿੰਘ ਮੀਆਂਪੁਰ, ਲੱਖਾ ਸਿੰਘ ਢੰਡ, ਪ੍ਰਗਟ ਸਿੰਘ ਨੌਸ਼ਹਿਰਾ ਢਾਲਾ, ਗੁਰਦੇਵ ਸਿੰਘ ਢੰਡ, ਕਾਰਜ ਸਿੰਘ ਸਰਾਂ, ਮਲਕੀਤ ਸਿੰਘ, ਬਲਜੀਤ ਸਿੰਘ ਸਰਾਂ, ਹਰਪਾਲ ਸਿੰਘ ਨੌਸ਼ਹਿਰਾ ਢਾਲਾ, ਸੂਬਾ ਸਿੰਘ ਮਾਣਕਪੁਰਾ, ਮਨਜਿੰਦਰ ਸਿੰਘ ਛਾਪਾ, ਸੰਤੋਖ ਸਿੰਘ ਸੋਹਲ, ਹਰਦੀਪ ਸਿੰਘ ਗੰਡੀਵਿੰਡ, ਅਜੀਤ ਸਿੰਘ ਲਹੀਆਂ, ਬਲਵਿੰਦਰ ਸਿੰਘ ਚਾਹਲ, ਸੁਖਦੇਵ ਸਿੰਘ ਲਹੀਆਂ, ਅਜਮੇਰ ਸਿੰਘ ਮੀਆਂਪੁਰ, ਗੁਰਮੇਜ ਸਿੰਘ ਲਹੀਆਂ, ਨਰਿੰਜਣ ਸਿੰਘ ਚਾਹਲ, ਧਰਮ ਸਿੰਘ ਠੱਠੀ, ਸੁਖਵਿੰਦਰ ਸਿੰਘ ਡੀਪੂ ਵਾਲੇ ਆਦਿ ਹਾਜ਼ਰ ਸਨ।