ਬਾਲ ਸੰਸਕਾਰ ਕੇਂਦਰਾਂ ਦੀਆਂ ਸੰਚਾਲਨ ਸਮੀਤੀਆਂ ਦੀ ਬੈਠਕ ਹੋਈ

07/18/2017 7:12:53 PM

ਬੁਢਲਾਡਾ(ਮਨਜੀਤ)— ਹਿੱਤ ਅਭਿਲਾਸ਼ੀ ਸ. ਸ. ਵਿੱਦਿਆ ਮੰਦਰ ਬੁਢਲਾਡਾ ਵਿਖੇ ਪੇਂਡੂ ਅਤੇ ਸ਼ਹਿਰੀ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਲਈ ਚਲਾਏ ਜਾ ਰਹੇ 10 ਬਾਲ ਸੰਸਕਾਰ ਕੇਂਦਰਾਂ ਦੀਆਂ ਸੰਚਾਲਨ ਸਮੀਤੀਆਂ ਦੀ ਬੈਠਕ ਰੱਖੀ ਗਈ। ਇਸ ਬੈਠਕ ਦੀ ਅਗਵਾਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੁਨੀਸ਼ ਅਰੋੜਾ ਨੇ ਕੀਤੀ। ਇਸ ਬੈਠਕ 'ਚ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਸਕੂਲ ਦੇ ਮੈਨੇਜਰ ਜਤਿੰਦਰ ਕੁਮਾਰ ਐਡਵੋਕੇਟ, ਬਠਿੰਡਾ ਵਿਭਾਗ ਦੇ ਸੰਸਕਾਰ ਕੇਂਦਰ ਦੇ ਪ੍ਰਮੁੱਖ ਦੀਪਕ ਕੁਮਾਰ ਅਤੇ ਗੁਰਪ੍ਰੀਤ ਸਿੰਘ ਦੇ ਨਾਲ-ਨਾਲ ਸੰਸਕਾਰ ਕੇਂਦਰ ਸਹਿਯੋਜਕ ਰਾਮ ਪ੍ਰਕਾਸ਼ ਜੀ ਨੇ ਇਸ ਬੈਠਕ ਦੌਰਾਨ ਆਪੋ-ਆਪਣੇ ਵਿਚਾਰ ਪੇਸ਼ ਕੀਤੇ।  
ਇਸ ਮੀਟਿੰਗ ਦਾ ਮੁੱਖ ਵਿਸ਼ਾ ਸੰਸਕਾਰ ਕੇਂਦਰ ਨੂੰ ਸਹਿ ਢੰਗ ਨਾਲ ਚਲਾਉਣ ਲਈ 'ਤੇ ਸਮੇਂ ਸਿਰ ਕੇਂਦਰ 'ਤੇ ਗਤੀਵਿਧੀਆਂ ਕਰਵਾਉਣ ਲਈ ਅਤੇ ਆਪਣੇ ਵਲੋਂ ਪੂਰੇ ਤਨ-ਮਨ ਨਾਲ ਸੇਵਾ ਕਰਨ ਲਈ ਸੰਚਾਲਨ ਸਮੀਤੀਆਂ ਦੇ ਮੈਂਬਰਾਂ ਨੂੰ ਪ੍ਰੇਰਿਆ ਗਿਆ। ਇਨ੍ਹਾਂ ਕੇਂਦਰਾਂ ਨੂੰ ਚਲਾਉਣ ਲਈ ਹਮੇਸ਼ਾ ਇਕ ਜੁੱਟ ਹੋਣ ਲਈ ਕਿਹਾ ਗਿਆ ਤਾਂ ਕਿ ਸਮਾਜ ਵਿੱਚ ਇਨ੍ਹਾਂ ਸੰਸਕਾਰ ਕੇਂਦਰਾਂ ਰਾਹੀਂ ਪੜ੍ਹ ਕੇ ਇਨ੍ਹਾਂ ਬੱਚਿਆਂ ਨੰ ਪੂਰਾ ਮਾਣ ਮਿਲ ਸਕੇ। ਅਖੀਰ ਵਿੱਚ ਮੁਨੀਸ਼ ਅਰੋੜਾ ਅਤੇ ਬੁਢਲਾਡਾ ਸੰਸਕਾਰ ਕੇਂਦਰ ਪ੍ਰਮੁੱਖ ਗੁਰਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਚਾਲਨ ਸਮੀਤੀਆਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।