ਜਾਣੋ 5 ਮਿੰਟਾਂ ''ਚ ਪੰਜਾਬ ਦੇ ਤਾਜ਼ਾ ਹਾਲਾਤ

12/06/2020 8:36:08 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਕਿਸਾਨਾਂ ਦੇ ਮਸਲੇ ’ਤੇ ਟੁੱਟੀ ਸੰਨੀ ਦਿਓਲ ਦੀ ਚੁੱਪੀ, ਦੀਪ ਸਿੱਧੂ ਨੂੰ ਲੈ ਕੇ ਆਖੀ ਵੱਡੀ ਗੱਲ
ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਗੁਰਦਾਸ ਤੋਂ ਐੱਮ. ਪੀ. ਸੰਨੀ ਦਿਓਲ ਨੇ ਆਖਿਰਕਾਰ ਕਿਸਾਨਾਂ ਦੇ ਮਸਲੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸੰਨੀ ਦਿਓਲ ਕਿਸਾਨ ਧਰਨਿਆਂ ’ਤੇ ਸ਼ੁਰੂ ਤੋਂ ਹੀ ਕੁਝ ਬੋਲਣ ਤੋਂ ਬੱਚਦੇ ਰਹੇ ਹਨ ਤੇ ਹੁਣ ਉਨ੍ਹਾਂ ਨੇ ਇਸ ਮਸਲੇ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en

ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। 26 ਨਵੰਬਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ ਅੱਜ 11ਵੇਂ ਦਿਨ 'ਚ ਪਹੁੰਚ ਗਿਆ ਹੈ। ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਆਪਣੇ ਹੱਕਾਂ ਲਈ ਕੜਾਕੇ ਦੀ ਠੰਡ 'ਚ ਵੀ ਕਿਸਾਨਾਂ ਦਾ ਹੌਂਸਲਾ ਵੇਖਣ ਵਾਲਾ ਹੈ।

ਮਜੀਠਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਪਿਉ ਤੇ ਦੋ ਪੁੱਤਰਾਂ ਵਲੋਂ 12 ਸਾਲਾ ਕੁੜੀ ਨਾਲ ਗੈਂਗਰੇਪ
ਮਜੀਠਾ (ਸਰਬਜੀਤ ਵਡਾਲਾ) : ਥਾਣਾ ਮਜੀਠਾ ਦੀ ਪੁਲਸ ਨੇ 12 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਪਿਉ ਅਤੇ ਦੋ ਪੁੱਤਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਜੀਠਾ ਪੁਲਸ ਥਾਣਾਂ ਵਿਖੇ ਇਥੋਂ ਦੇ ਇਕ ਪਿੰਡ ਦੀ ਜਨਾਨੀ ਨੇ ਸ਼ਿਕਾਇਤ ਦਰਜ ਕਰਵਾਂਉਦਿਆਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ, ਉਸ ਦਾ ਪੇਕਾ ਘਰ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਹੈ ਤੇ ਉਹ ਚਾਰ ਭੈਣ-ਭਰਾ ਹਨ। 

ਕੰਗਨਾ ਤੇ ਪਾਇਲ ਕੋਲੋਂ ਬਰਦਾਸ਼ਤ ਨਹੀਂ ਹੋਣੀਆਂ ਹਿਮਾਂਸ਼ੀ ਖੁਰਾਣਾ ਦੀਆਂ ਇਹ ਗੱਲਾਂ, ਦਿੱਤਾ ਮੂੰਹ ਤੋੜ ਜਵਾਬ
ਜਲੰਧਰ (ਬਿਊਰੋ)– ਕੰਗਨਾ ਰਣੌਤ ਖਿਲਾਫ ਹਿਮਾਂਸ਼ੀ ਖੁਰਾਣਾ ਪਹਿਲਾਂ ਹੀ ਆਪਣੀ ਭੜਾਸ ਕੱਢ ਚੁੱਕੀ ਹੈ ਤੇ ਹਾਲ ਹੀ ’ਚ ਅਦਾਕਾਰਾ ਪਾਇਲ ਰੋਹਤਗੀ ਵਲੋਂ ਵਿਵਾਦ ਨੂੰ ਹੋਰ ਭਖਾ ਦਿੱਤਾ ਗਿਆ ਹੈ। ਪਾਇਲ ਰੋਹਤਗੀ ਨੇ ਦਿਲਜੀਤ ਦੋਸਾਂਝ ਖਿਲਾਫ ਵੀਡੀਓ ਪੋਸਟ ਕਰਕੇ ਉਸ ਨੂੰ ਖਾਲਿਸਤਾਨੀ ਦੱਸਿਆ ਹੈ।

8 ਦਸੰਬਰ ਭਾਰਤ ਬੰਦ: ਨਾ ਮਿਲੇਗੀ ਸਬਜ਼ੀ ਤੇ ਨਾ ਮਿਲੇਗਾ ਦੁੱਧ
ਨਵੀਂ ਦਿੱਲੀ/ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਖ਼ਿਲਾਫ ਐਲਾਨੇ ਗਏ ਭਾਰਤ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੂਰੀ ਰਣਨੀਤੀ ਉਲੀਕ ਲਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵਲੋਂ ਅੱਜ ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰ ਇਸ ਦੀ ਜਾਣਕਾਰੀ ਦਿੱਤੀ ਗਈ। ਕਿਸਾਨ ਨੇਤਾ ਜੋਗਿੰਦਰ ਯਾਦਵ ਨੇ ਦੱਸਿਆ ਕਿ ਭਾਰਤ ਬੰਦ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਤੋਂ ਸਮਰਥਨ ਮਿਲ ਰਿਹਾ ਹੈ।

ਜਜ਼ਬੇ ਨੂੰ ਸਲਾਮ: ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ 'ਚ ਡਟੀ ਮਹਿੰਦਰ ਕੌਰ
ਭਵਾਨੀਗੜ੍ਹ (ਕਾਂਸਲ): ਭਵਾਨੀਗੜ੍ਹ ਦੇ ਜੁਝਾਰੂ ਪਿੰਡ ਆਲੋਅਰਖ ਦੀ ਇਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਬੀਬੀ ਮਹਿੰਦਰ ਕੌਰ ਦਿੱਲੀ ਮੋਰਚੇ ਦੌਰਾਨ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੀ ਲੱਤ ਟੁੱਟ ਗਈ ਅਤੇ ਲੱਤ ਤੇ ਜ਼ਖ਼ਮ ਵੀ ਭਿਆਨਕ ਹਨ। ਪਰ ਇਸ ਕਿਸਾਨ ਬੀਬੀ ਨੇ ਭਿਆਨਕ ਰੂਪ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਡਟੇ ਰਹਿਣ ਦਾ ਐਲਾਨ ਕੀਤਾ ਹੈ

ਮੋਗਾ ਪਹੁੰਚੇ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਪਾਇਆ ਘੇਰਾ, ਦੇਖ ਪੁਲਸ ਨੂੰ ਪਈਆਂ ਭਾਜੜਾਂ
ਮੋਗਾ (ਵਿਪਨ ਓਕਾਰਾ) : ਮੋਗਾ ਵਿਖੇ ਬਾਬਾ ਸਾਹਿਬ ਬੀ. ਆਰ. ਅੰਬੇਡਕਰ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਰੋਹ ਸਾਹਮਣਾ ਕਰਨਾ ਪਿਆ ਹੈ। ਕਿਸਾਨਾਂ ਨੇ ਹੰਸਰਾਜ ਨੂੰ ਘੇਰਾ ਪਾ ਲਿਆ ਅਤੇ ਉਨ੍ਹਾਂ ਨੂੰ ਕਿਸਾਨੀ ਅੰਦੋਲਨ ਲੈ ਕੇ ਸਵਾਲਾਂ ਦੇ ਫਾਇਰ ਦਗਣੇ ਸ਼ੁਰੂ ਕਰ ਦਿੱਤੇ, ਇਸ 'ਤੇ ਹੰਸ ਰਾਜ ਦੀ ਬੋਲਤੀ ਬੰਦ ਹੋ ਗਈ। ਵਿਰੋਧ ਵੱਧਦਾ ਦੇਖ ਕੇ ਪੁਲਸ ਨੇ ਹੰਸ ਰਾਜ ਹੰਸ ਨੂੰ ਪਿਛਲੇ ਦਰਵਾਜ਼ੇ ਤੋਂ ਕੱਢਣਾ ਪਿਆ।

ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ
ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਥਾਣਾ ਬੁੱਲੋਵਾਲ ਦੇ ਅਧੀਨ ਆਉਂਦੇ ਪਿੰਡ ਕੋਟਲਾ ਨੋਧ ਸਿੰਘ 'ਚੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣਾ ਆਇਆ ਹੈ। ਇਥੇ ਸ਼ੱਕੀ ਹਾਲਾਤ 'ਚ ਇਕ 54 ਸਾਲਾ ਸੋਮ ਸਿੰਘ ਵਾਸੀ ਨਾਗਰਾ (ਦਸੂਹਾ) ਦੀ ਕਾਰ 'ਚ ਜਿਊਂਦਾ ਸੜਨ ਨਾਲ ਮੌਤ ਹੋ ਗਈ।

ਸਿੰਘੂ ਸਰਹੱਦ ਪੁੱਜੇ ਮੁੱਕੇਬਾਜ਼ ਵਿਜੇਂਦਰ ਬੋਲੇ- ਮੰਗਾਂ ਨਾ ਮੰਨੀਆਂ ਤਾਂ ਵਾਪਸ ਕਰਾਂਗਾ 'ਖੇਡ ਰਤਨ ਐਵਾਰਡ'
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ ਅਤੇ ਉਨ੍ਹਾਂ ਨੂੰ ਹੋਰ ਸੂਬਿਆਂ ਤੋਂ ਵੀ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਅੰਦੋਲਨ ਅੱਜ 11ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ-ਹਰਿਆਣਾ 'ਤੇ ਸਥਿਤ ਸਿੰਘੂ ਸਰਹੱਦ 'ਤੇ ਹਜ਼ਾਰਾਂ ਕਿਸਾਨਾਂ ਦੀ ਭੀੜ ਪਿਛਲੇ 10 ਦਿਨਾਂ ਤੋਂ ਦਿਨ-ਰਾਤ ਡਟੀ ਹੈ। ਕਿਸਾਨ ਦੀ ਲੜਾਈ ਹੁਣ ਕਿਸਾਨਾਂ ਤੱਕ ਹੀ ਸੀਮਤ ਨਹੀਂ ਰਹਿ ਗਈ, ਉਨ੍ਹਾਂ ਨਾਲ ਕਲਾਕਾਰ, ਖਿਡਾਰੀ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ।

ਨਵਜੋਤ ਸਿੱਧੂ ਬੋਲੇ- ਪੂਰੀ ਦੁਨੀਆ 'ਚ ਸੁਣਾਈ ਦੇ ਰਹੀ ਕਿਸਾਨਾਂ ਦੀ 'ਗਰਜ'
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਅੰਦੋਲਨ 'ਚ ਬੱਚੇ, ਬਜ਼ੁਰਗ ਅਤੇ ਬੀਬੀਆਂ ਵੀ ਸ਼ਾਮਲ ਹਨ। ਉਨ੍ਹਾਂ ਨੂੰ ਠੰਡ ਵੀ ਦੀ ਪਰਵਾਹ ਨਹੀਂ ਹੈ। ਕਿਸਾਨ ਆਪਣੇ ਹੱਕਾਂ ਲਈ ਲੜਾਈ ਓਨਾਂ ਚਿਰ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ। ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। 

Bharat Thapa

This news is Content Editor Bharat Thapa