ਪੰਜਾਬ ’ਚ ਵਧ ਰਹੀ ‘ਲੰਪੀ ਸਕਿਨ’ ਦੀ ਬੀਮਾਰੀ ਨੂੰ ਲੈ ਕੇ ਹਾਈਕੋਰਟ ਦੀ ਸਖ਼ਤੀ, ਦਿੱਤੇ ਇਹ ਹੁਕਮ

08/18/2022 4:14:57 PM

ਚੰਡੀਗੜ੍ਹ (ਹਾਂਡਾ)— ਪੰਜਾਬ ’ਚ ਪਸ਼ੂਆਂ ’ਚ ‘ਲੰਪੀ ਸਕਿਨ’ ਦੀ ਬੀਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਤੇਜ਼ੀ ਨਾਲ ਵੱਧ ਰਹੀ ਇਸ ਬੀਮਾਰੀ ਨੂੰ ਲੈ ਕੇ ਹਾਈਕੋਰਟ ਨੇ ਵੀ ਸਖ਼ਤ ਰੁਖ਼ ਅਪਣਾ ਲਿਆ ਹੈ। ਪੰਜਾਬ ’ਚ ਫ਼ੈਲੀ ਬੀਮਾਰੀ ਨੂੰ ਲੈ ਕੇ ਦਾਖ਼ਲ ਹੋਈ ਪਟੀਸ਼ਨ ’ਤੇ ਹਾਈਕੋਰਟ ਨੇ ਸਖ਼ਤ ਹੁਕਮ ਦਿੱਤੇ ਹਨ। ਸਰਕਾਰ ਦੇ ਭਰੋਸਾ ਦੇਣ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਖੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ 'ਤੇ ਗਏ, ਜਾਣੋ ਵਜ੍ਹਾ

ਹਾਈਕੋਰਟ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਪਸ਼ੂਆਂ ਨੂੰ ਜਲਦੀ ਬਚਾਅ ਦੇ ਟੀਕੇ ਲਗਾਏ ਜਾਣ। ਇਸ ਦੇ ਨਾਲ ਹੀ ਮਰ ਰਹੇ ਪਸ਼ੂਆਂ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਗਾਉਣ ਲਈ ਵੀ ਕਿਹਾ ਗਿਆ ਹੈ ਤਾਂਕਿ ਬੀਮਾਰੀ ਮਹਾਮਾਰੀ ਨਾ ਬਣ ਜਾਵੇ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ   

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri