''ਦਿ ਗ੍ਰੇਟ ਖਲੀ'' ਨੇ ਸਾਂਝੀ ਕੀਤੀ ਆਪਣੀ ਜ਼ਿੰਦਗੀ ਨਾਲ ਜੁੜੀ ਭਿਆਨਕ ਯਾਦ (ਵੀਡੀਓ)

10/07/2015 4:25:09 PM


ਜਲੰਧਰ- ਡਬਲਿਊ. ਡਬਲਿਊ. ਈ. ਦੇ ਰਿੰਗ ''ਚ ਦੁਨੀਆ ਦੇ ਦਿੱਗਜ ਪਹਿਲਵਾਨਾਂ ਨੂੰ ਗੋਢੇ ਟੇਕਣ ''ਤੇ ਮਜਬੂਰ ਕਰਨ ਵਾਲੇ ਦਿ ਗ੍ਰੇਟ ਖਲੀ ਦੀ ਜ਼ਿੰਦਗੀ ਨਾਲ ਜੁੜੀ ਇਕ ਭਿਆਨਕ ਯਾਦ ਹੈ ਜੋ ਉਨ੍ਹਾਂ ਨੂੰ ਅੱਜ ਵੀ ਸਤਾਉਂਦੀ ਹੈ। ਦਰਅਸਲ, 2001 ''ਚ ਟ੍ਰੇਨਿੰਗ ਦੌਰਾਨ ਖਲੀ ਦੇ ਹੱਥੋਂ ਇਕ ਟ੍ਰੇਨੀ ਰੈਸਲਰ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ''ਚ ਖਲੀ ਦੀ ਕੋਈ ਗਲਤੀ ਨਹੀਂ ਸੀ ਪਰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀ ਇਹ ਖੌਫਨਾਕ ਯਾਦ ਹੈ ਜੋ ਉਹ ਕਦੇ ਨਹੀਂ ਭੁੱਲ ਪਾਉਣਗੇ।
ਦਰਅਸਲ 28 ਮਈ 2001 ਨੂੰ ਰੈਸਲਰ ਬ੍ਰਾਈਨ ਓਂਗ ਖਲੀ ਨਾਲ ਟ੍ਰੇਨਿੰਗ ਕਰ ਰਹੇ ਸਨ। ਓਂਗ ਉਸ ਸਮੇਂ ਇਕ ਸੱਟ ਨਾਲ ਜੂਝ ਰਹੇ ਸਨ ਪਰ ਉਹ ਟ੍ਰੈਨਿੰਗ ਕਰਦੇ ਰਹੇ। ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਖਲੀ ਨੇ ਰਿੰਗ ''ਚ 2 ਵਾਰ ਘੁਮਾਇਆ। ਇਸ ਦੌਰਾਨ ਉਨ੍ਹਾਂ ਦਾ ਸਿਰ ਮੈਟ ''ਤੇ ਜਾ ਲੱਗਿਆ ਅਤੇ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਪੁੱਜਣ ''ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਾਂਚ ਦੇ ਬਾਅਦ ਜਿਊਰੀ ਨੇ ਦੱਸਿਆ ਕਿ ਇਹ ਹੱਤਿਆ ਨਹੀਂ ਸਿਰਫ ਦੁਰਘਟਨਾ ਹੀ ਸੀ। 2005 ''ਚ ਕੋਰਟ ਨੇ ਟ੍ਰੈਨਰ ਨੂੰ ਇਸ ਦਾ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ 1.3 ਮਿਲੀਅਨ ਚੁਕਾਉਣ ਲਈ ਕਿਹਾ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Anuradha Sharma

This news is News Editor Anuradha Sharma