ਦਿੱਲੀ ਤੋਂ ਫੜਿਆ ਗਿਆ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ

04/10/2018 2:11:56 PM

ਪਟਿਆਲਾ/ਦਿੱਲੀ —ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਨੂੰ ਪੰਜਾਬ ਪੁਲਸ ਨੇ ਐਂਨਕਾਉਂਟਰ 'ਚ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੇ ਬਾਅਦ ਕਈ ਗੈਂਗਸਟਰਾਂ ਨੇ ਇਕ-ਇਕ ਕਰਕੇ ਆਤਮ-ਸਮਰਪਣ ਕਰ ਦਿੱਤਾ। ਪੰਜਾਬ ਪੁਲਸ ਨਸ਼ਾ ਤਸਕਰੀ ਕਰਕੇ ਰੋਕ ਲਗਾਉਣ ਦੇ ਲਈ ਥਾਂ-ਥਾਂ 'ਤੇ ਛਾਪੇਮਾਰੀ ਕਰ ਰਹੀ ਹੈ ਅਤੇ ਗੈਂਗਸਟਰ, ਨਸ਼ਾ ਤਸਕਰਾਂ ਨੂੰ ਫੜ੍ਹ ਰਹੀ ਹੈ। ਇਸ ਛਾਪੇਮਾਰੀ ਦੌਰਾਨ ਪੰਜਾਬ ਪੁਲਸ ਦੇ ਹੱਥ ਇਕ ਹੋਰ ਗੈਂਗਸਟਰ ਚੜ੍ਹਿਆ ਹੈ। ਪੰਜਾਬ ਪੁਲਸ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ 'ਚ ਰਹਿ ਰਿਹਾ ਸੀ ਅਤੇ ਰਾਤ ਨੂੰ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗੈਂਗਸਟਰ ਦਾ ਨਾਮ ਸੁਮਿਤ ਕੁਮਾਰ ਕੁਸਾਵਾ ਦੱਸਿਆ ਜਾ ਰਿਹਾ ਹੈ।
ਸੁਮਿਤ ਸਾਈਪ੍ਰਸ ਤੋਂ ਭਾਰਤ ਆਇਆ ਸੀ, ਜਿਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਦੇ ਮੁਤਾਬਕ ਗੈਂਗਸਟਰ ਸੁਮਿਤ ਸਾਈਪ੍ਰਸ 'ਚ ਵਿੱਕੀ ਗੌਂਡਰ ਦਾ ਫੇਸਬੁੱਕ ਅਕਾਉਂਟ ਵੀ ਚਲਾ ਰਿਹਾ ਸੀ। ਪੁਲਸ ਨੇ ਇਸ ਦੇ ਖਿਲਾਫ ਲੁਕ ਆਉਟ ਨੋਟਿਸ ਵੀ ਜਾਰੀ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਗੈਂਗਸਟਰ ਤੋਂ ਪੁਲਸ ਇਹ ਪਤਾ ਲਗਾ ਰਹੀ ਹੈ ਕਿ ਆਖਿਰ ਉਹ ਭਾਰਤ ਕਿਉਂ ਆਇਆ ਅਤੇ ਕੀ ਕਰਨ ਆਇਆ ਹੈ।