ਲੁਧਿਆਣਾ ''ਚ ਡਿੱਗੀ 5 ਮੰਜਿਲਾਂ ਇਮਾਰਤ ਦੇ ਮਲਬੇ ''ਚ ਲੱਗੀ ਦੁਬਾਰਾ ਅੱਗ

11/20/2017 11:17:59 PM

ਲੁਧਿਆਣਾ — ਲੁਧਿਆਣਾ ਦੇ ਸੂਫੀਆ ਚੌਂਕ ਨੇੜੇ ਸੋਮਵਾਰ ਦੁਪਹਿਰ ਨੂੰ 5 ਮੰਜ਼ਿਲਾਂ ਪਲਾਸਟਿਕ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਪਰ ਜਾਣਕਾਰੀ ਮੁਤਾਬਕ ਇਸ ਡਿੱਗੀ ਇਮਰਾਤ ਦੇ ਮਲਬੇ 'ਚ ਦੁਬਾਰਾ ਅੱਗ ਦੀਆਂ ਲਪਟਾਂ ਉਡ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਇਮਾਰਤ ਢਿੱਗਣ ਤੋਂ ਬਾਅਦ ਉਸ 'ਚੋਂ ਧੂੰਆਂ ਨਿਕਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। 
ਅੱਗ ਲੱਗਣ ਤੋਂ ਬਾਅਦ ਬਚਾਅ ਕਾਰਜਾਂ 'ਚ ਲੱਗੇ ਇਕ ਦਰਜਨ ਤੋਂ ਵਧ ਲੋਕ 5 ਮੰਜ਼ਿਲਾਂ ਬਿਲਡਿੰਗ ਡਿੱਗਣ ਕਾਰਨ ਮਲਬੇ ਹੇਠਾਂ ਦੱਬੇ ਹੋਣ ਦੀ ਜਾਣਕਾਰੀ ਮਿਲੀ ਸੀ। ਜਿਨ੍ਹਾਂ 'ਚ ਫਾਇਰ ਬ੍ਰਿਗੇਡੇ ਦੇ ਵੀ ਕੁਝ ਮੁਜ਼ਾਲਮ ਸ਼ਾਮਲ ਦੱਸੇ ਜਾ ਰਹੇ ਸਨ।