ਪਹਿਲਾਂ ਸ਼ਰਾਬ ਕੀਤੀ ਆਫਰ, ਫਿਰ ਕਟਾਰ ਨਾਲ ਕੀਤਾ ਹਮਲਾ

07/24/2017 7:12:29 AM

ਜਲੰਧਰ, (ਸ਼ੋਰੀ)- ਨਕੋਦਰ ਚੌਕ ਪੈਟਰੋਲ ਪੰਪ ਦੇ ਨੇੜੇ ਸਥਿਤ ਕੁਆਰਟਰ ਵਿਚ ਰਹਿਣ ਵਾਲੇ ਰਿਕਸ਼ਾ ਚਾਲਕ ਦੇ ਗਲੇ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਨਾਰੀਅਲ ਕੱਟਣ ਵਾਲੇ ਕਟਾਰ ਨਾਲ ਰੇਹੜੀ ਚਾਲਕ ਨੇ ਹਮਲਾ ਕਰਕੇ ਰਿਕਸ਼ਾ ਚਾਲਕ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਖੂਨ ਨਾਲ ਲੱਥਪਥ ਹਾਲਤ ਵਿਚ ਜ਼ਖਮੀ ਗੋਲਟੂ ਠਾਕੁਰ ਪੁੱਤਰ ਆਜੋ ਠਾਕੁਰ ਨਿਵਾਸੀ ਬਿਹਾਰ ਨੂੰ 108 ਦੀ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। 
ਜ਼ਖਮੀ ਨੇ ਦੱਸਿਆ ਕਿ ਉਹ ਰਿਕਸ਼ਾ ਚਲਾ ਕੇ ਆਪਣਾ ਪੇਟ ਭਰਦਾ ਹੈ। ਰਾਤ ਕਰੀਬ 9 ਵਜੇ ਉਹ ਜਿਵੇਂ ਹੀ ਆਪਣੇ ਕੁਆਰਟਰ ਦੇ ਬਾਹਰ ਪਹੁੰਚਿਆ ਤਾਂ ਉਥੇ ਨਾਰੀਅਲ ਦੀ ਰੇਹੜੀ ਲਗਾਉਣ ਵਾਲਾ ਉਸਦਾ ਜਾਣਕਾਰ ਵਿਅਕਤੀ ਸ਼ਰਾਬ ਪੀ ਰਿਹਾ ਸੀ । ਉਸ ਵਿਅਕਤੀ ਨੇ ਉਸਨੂੰ ਸ਼ਰਾਬ ਪੀਣ ਨੂੰ ਕਿਹਾ ਪਰ ਉਸਨੇ ਮਨ੍ਹਾ ਕਰ ਦਿੱਤਾ। ਜ਼ਖਮੀ ਮੁਤਾਬਿਕ ਉਹ ਜਿਵੇਂ ਹੀ ਕੁਆਰਟਰ ਅੰਦਰ ਪਹੁੰਚ ਕੇ ਕੱਪੜੇ ਬਦਲਣ ਲੱਗਾ ਤਾਂ ਇਸੇ ਦੌਰਾਨ ਉਹ ਰੇਹੜੀ ਚਾਲਕ ਆਇਆ ਅਤੇ ਉਸਦੇ ਨਾਲ ਮਾਰਕੁੱਟ ਕਰਨ ਲੱਗਾ। ਉਹ ਕੁਝ ਸਮਝ ਪਾਉਂਦਾ ਕਿ ਇਸੇ ਦੌਰਾਨ ਰੇਹੜੀ ਚਾਲਕ ਨੇ ਨਾਰੀਅਲ ਕੱਟਣ ਵਾਲੀ ਕਟਾਰ ਕੱਢ ਕੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਬੇਹੋਸ਼ੀ ਅਤੇ ਖੂਨ ਨਾਲ ਲੱਥਪਥ ਹਾਲਤ ਵਿਚ ਡਿੱਗਿਆ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ।