ਫੇਡਐਕਸ 'ਚ ਗੋਲੀਬਾਰੀ ਕਰਨ ਵਾਲੇ ਦੇ ਪਰਿਵਾਰ ਨੇ ਮ੍ਰਿਤਕਾਂ ਦੇ ਪੀੜਤਾਂ ਤੋਂ ਮੰਗੀ ਮੁਆਫੀ

04/19/2021 4:33:11 AM

ਵਾਸ਼ਿੰਗਟਨ - ਇੰਡੀਆਨਾ ਵਿਚ ਭਾਰਤੀ ਮੂਲ ਦੇ 4 ਅਮਰੀਕੀ ਨਾਗਰਿਕਾਂ ਸਣੇ 8 ਲੋਕਾਂ ਦੀ ਹੱਤਿਆ ਕਰਨ ਵਾਲੇ 19 ਸਾਲਾਂ ਸ਼ੂਟਰ ਦੇ ਪਰਿਵਾਰ ਨੇ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਦੇ ਕੰਮਾਂ ਕਰ ਕੇ ਉਹ ਬਰਬਾਦ ਹੋ ਗਏ ਹਨ। ਬੰਦੂਕਧਾਰੀ ਦੀ ਪਛਾਣ ਬ੍ਰੈਂਡਨ ਸਕਾਟ ਹੋਲੇ ਵਜੋਂ ਹੋਈ ਹੈ, ਨੇ ਇੰਡੀਆਨਾਪੋਲਿਸ ਵਿਚ ਵੀਰਵਾਰ ਰਾਤ ਫੇਡਐਕਸ ਗ੍ਰਾਊਂਡ ਫੈਸੀਲਿਟੀ ਵਿਚ ਗੋਲੀਬਾਰੀ ਕਰਨ ਤੋਂ ਬਾਅਦ ਆਤਮ-ਹੱਤਿਆ ਕਰ ਲਈ।

ਇਹ ਵੀ ਪੜੋ - ਅਮਰੀਕਾ ਦੀ ਆਰਟੀਫਿਸ਼ੀਅਲ ਵਾਦੀ, ਹਜ਼ਾਰਾਂ ਸੋਲਰ ਬੱਲਬਾਂ ਨਾਲ ਰੌਸ਼ਨ 15 ਏਕੜ ਦੀ ਪਹਾੜੀ (ਤਸਵੀਰਾਂ)

ਜਾਣਕਾਰੀ ਮੁਤਾਬਕ ਉਹ ਵੀ ਪਹਿਲਾਂ ਫੇਡਐਕਸ ਵਿਚ ਕੰਮ ਕਰ ਚੁੱਕਿਆ ਹੈ। ਹੋਲੇ ਦੇ ਪਰਿਵਾਰ ਨੇ ਸ਼ਨੀਵਾਰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਅਤੇ ਇੰਡੀਆਨਾਪੋਲਿਸ ਭਾਈਚਾਰੇ ਲਈ ਇਕ ਬਿਆਨ ਜਾਰੀ ਕੀਤਾ। ਬਿਆਨ ਵਿਚ ਉਨ੍ਹਾਂ ਆਖਿਆ ਕਿ ਬ੍ਰੈਂਡਨ ਦੇ ਕੰਮਾਂ ਨਾਲ ਜ਼ਿੰਦਗੀ ਨੂੰ ਜੋ ਨੁਕਸਾਨ ਹੋਇਆ ਹੈ ਉਸ ਨਾਲ ਅਸੀਂ ਬਰਬਾਦ ਹੋ ਗਏ ਹਾਂ। ਪਰਿਵਾਰ ਦੇ ਪਿਆਰ ਤੋਂ ਇਲਾਵਾ ਅਸੀਂ ਉਸ ਨੂੰ ਜਿਹੜੀ ਜ਼ਰੂਰਤ ਸੀ ਉਸ ਵਿਚ ਸਹਿਯੋਗ ਕਰਨ ਦਾ ਯਤਨ ਕੀਤਾ। ਉਨ੍ਹਾਂ ਆਖਿਆ ਕਿ ਇਸ ਦੁੱਖ ਭਰੀ ਘਟਨਾ ਵਿਚ ਅਸੀਂ ਪੀੜਤ ਪਰਿਵਾਰਾਂ ਤੋਂ ਦਿਲੋਂ ਮੁਆਫੀ ਮੰਗਦੇ ਹਾਂ।

ਇਹ ਵੀ ਪੜੋ - ਮਿਸਰ 'ਚ ਰੇਲਗੱਡੀ ਲੀਹੋਂ ਲੱਥੀ, 100 ਯਾਤਰੀ ਜਖ਼ਮੀ

ਇਸ ਗੋਲੀਬਾਰੀ ਵਿਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾ ਵਿਚ 4 ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਪੁਲਸ ਵੱਲੋਂ ਮ੍ਰਿਤਕਾਂ ਦੀ ਪਛਾਣ ਵੀ ਕੀਤੀ ਗਈ ਸੀ, ਜਿਨ੍ਹਾਂ ਵਿਚ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਜਸਵਿੰਦਰ ਸਿੰਘ (68), ਅਮਰਜੀਤ ਸੇਂਖੋ (48), ਮੈਥਿਊ ਆਰ. ਐਲੇਕਜ਼ੈਂਡਰ (32), ਸਮਾਇਰਾ ਬਲੈਕਵੈਲ (19), ਕਾਰਲੀ ਸਮਿਥ (19) ਅਤੇ ਜਾਨ ਵੈਸਰਟ (74) ਸ਼ਾਮਲ ਹਨ।

ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'

Khushdeep Jassi

This news is Content Editor Khushdeep Jassi