ਡੇਰੇ ਦਾ ਸਰਚ ਆਪਰੇਸ਼ਨ ਸਿਰਫ ਢਕੋਸਲਾ, ਸਰਚ ਅਭਿਆਨ ਦਾ ਕੋਈ ਫਾਇਦਾ ਨਹੀਂ : ਹੰਸਰਾਜ ਖੁਲਾਸਾ

09/08/2017 12:03:40 PM

ਫਤੇਹਾਬਾਦ — ਡੇਰਾ ਸੱਚਾ ਸੌਦਾ ਸਿਰਸਾ 'ਚ ਸਰਕਾਰ ਵਲੋਂ ਚਲਾਏ ਰਹੇ ਸਰਚ ਅਭਿਆਨ ਨੂੰ ਲੈ ਕੇ ਭਾਵੇਂ ਪੂਰੇ ਦੇਸ਼ ਦੀ ਨਜ਼ਰ ਇਸ 'ਤੇ ਟਿਕੀ ਹੋਵੇ ਪਰ ਡੇਰੇ ਦੇ ਸਾਬਕਾ ਸਾਧੂ ਰਹੇ ਹੰਸਰਾਜ ਨੇ ਸਰਚ ਅਭਿਆਨ ਨੂੰ ਸਿਰਫ ਇਕ ਢਕੋਸਲਾ ਕਰਾਰ ਦਿੱਤਾ ਹੈ। ਹੰਸਰਾਜ ਦਾ ਕਹਿਣਾ ਹੈ ਕਿ 15 ਦਿਨਾਂ ਬਾਅਦ ਡੇਰੇ 'ਚ ਸਰਚ ਅਭਿਆਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਡੇਰੇ ਦੇ ਸਮਰਥਕਾਂ ਨੇ ਸਾਰੇ ਸਬੂਤ ਹਟਾ ਦਿੱਤੇ ਹਨ। ਡੇਰੇ ਦੇ ਚੋਰ ਦਰਵਾਜ਼ੇ 'ਚੋਂ ਸਾਰਾ ਸ਼ੱਕੀ ਸਮਾਨ ਨੋਹਰ ਅਤੇ ਭਾਦਰਾ ਦੇ ਰਸਤੇ ਇਥੋਂ ਗਾਇਬ ਕੀਤਾ ਜਾ ਚੁੱਕਾ ਹੈ। ਡੇਰੇ 'ਚ ਹੁਣ ਸਿਰਫ ਇਮਾਰਤਾਂ ਬਚੀਆਂ ਹਨ।


ਹੰਸਰਾਜ ਨੇ ਦੱਸਿਆ ਕਿ ਸਰਕਾਰ ਵਲੋਂ ਤੁਰੰਤ ਇਸ ਮਾਮਲੇ ਸੰਬੰਧੀ ਐਕਸ਼ਨ ਲੈਣਾ ਚਾਹੀਦਾ ਸੀ, ਤਾਂ ਜੋ ਡੇਰੇ ਦੀ ਸਾਰੀ ਹਕੀਕਤ ਸਾਰਿਆਂ ਦੇ ਸਾਹਮਣੇ ਆ ਜਾਂਦੀ। ਹੰਸਰਾਜ ਨੇ ਦੱਸਿਆ ਕਿ ਕੋਰਟ ਦੇ ਫੈਸਲੇ ਤੋਂ ਪਹਿਲਾਂ ਡੇਰੇ ਨੇ ਲੜਕੀਆਂ ਅਤੇ ਲੜਕਿਆਂ ਦੇ ਕਾਲਜ ਦੀ ਇਮਾਰਤ ਨੂੰ ਬਦਲ ਦਿੱਤਾ ਸੀ। ਲੜਕੀਆਂ ਦੇ ਕਾਲਜ ਨੂੰ ਲੜਕਿਆਂ ਦੇ ਕਾਲਜ ਅਤੇ ਲੜਕਿਆਂ ਦੇ ਕਾਲਜ ਨੂੰ ਲੜਕੀਆਂ ਦੇ ਕਾਲਜ ਦੀ ਇਮਾਰਤ 'ਚ ਸ਼ਿਫਟ ਕਰ ਦਿੱਤਾ ਸੀ ਤਾਂ ਜੋ ਲੜਕੀਆਂ ਦੇ ਕਾਲਜ ਦਾ ਦਰਵਾਜ਼ਾ ਜੋ ਕਿ ਰਾਮ ਰਹੀਮ ਦੀ ਗੁਫਾ 'ਚ ਖੁੱਲਦਾ ਸੀ ਉਸ ਰਾਜ਼ ਨੂੰ ਛੁਪਾਇਆ ਜਾ ਸਕੇ।
ਹੰਸਰਾਜ ਨੇ ਦੱਸਿਆ ਕਿ ਜ਼ਿਆਦਾਤਰ ਨੇਤਾ ਰਾਮ ਰਹੀਮ ਦੇ ਪੈਰੀ ਪੈਂਦੇ ਸਨ। ਰਾਮ ਰਹੀਮ ਉਸਦੀ ਪੂਰੀ ਰਿਕਾਡਿੰਗ ਕਰਦਾ ਸੀ ਤਾਂ ਜੋ ਸਮਾਂ ਆਉਣ 'ਤੇ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਹੰਸਰਾਜ ਨੇ ਦੱਸਿਆ ਕਿ ਡੇਰੇ 'ਚ ਜਗ੍ਹਾ-ਜਗ੍ਹਾ 'ਤੇ ਕੈਮਰੇ ਲੱਗੇ ਹੋਏ ਹਨ ਬਾਬਾ ਖੁਫੀਆ ਕੈਮਰੇ ਦੀ ਵੀ ਵਰਤੋਂ ਕਰਦਾ ਸੀ।