ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਲਈ ਕਿਸਾਨਾਂ ਨੇ ਦਿੱਤਾ ਐਸ. ਡੀ. ਐਮ. ਨੂੰ ਮੰਗ ਪੱਤਰ

10/08/2017 4:33:02 PM


ਨਿਹਾਲ ਸਿੰਘ ਵਾਲਾ /ਬਿਲਾਸਪੁਰ (ਬਾਵਾ/ਜਗਸੀਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਜੱਥੇਬੰਦੀ ਦੇ ਜ਼ਿਲ੍ਹਾਂ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਅਗਵਾਈ ਹੇਠ ਐਸ. ਡੀ. ਐਮ.  ਨਿਹਾਲ ਸਿੰਘ ਵਾਲਾ ਦਫ਼ਤਰ ਨੂੰ ਇਕ ਮੰਗ ਪੱਤਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਹਲਕੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਸਾੜਨ ਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਜੋ ਜੁਰਮਾਨਾਂ ਨੋਟਿਸ ਭੇਜੇ ਗਏ ਹਨ, ਉਹ ਕਿਸਾਨਾਂ ਨਾਲ ਸਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਕਮਜ਼ੋਰ ਹੈ ਤੇ ਜੁਰਮਾਨਾ ਅਦਾ ਕਰਨ ਦੀ ਹਾਲਤ 'ਚ ਨਹੀਂ ਹਨ, ਇਸ ਲਈ ਭੇਜੇ ਗਏ ਜੁਰਮਾਨੇ ਨੂੰ ਮੁਆਫ਼ ਕੀਤਾ ਜਾਵੇ। ਉਕਤ ਕਿਸਾਨ ਆਗੂਆਂ ਨੇ ਦੱਸਿਆ ਸੂਬਾ ਜੱਥੇਬੰਦੀ ਦਾ ਫੈਸਲਾ ਹੈ ਕਿ ਕਿਸਾਨਾਂ ਇਹ ਜੁਰਮਾਨਾਂ ਨਹੀਂ ਭਰਨਗੇ। ਦੂਸਰਾ ਮਸਲਾ ਹੁਣ ਝੋਨੇ ਦੀ ਪਰਾਲੀ ਦਾ ਹੈ, ਜਿਥੇ ਕਿਸਾਨਾਂ ਨੂੰ ਸਰਕਾਰ ਨਾ ਬੋਨਸ 200 ਰੁਪਏ ਪ੍ਰਤੀ ਕੁਇੰਟਲ ਨਾ ਹੀ ਕੋਈ ਮੁਆਵਜ਼ਾ ਨਾ ਹੀ ਕੋਈ ਸਬਸਿਡੀ ਦੇ ਰਹੀ ਹੈ। ਜੋ ਕਿ ਪਟਿਆਲੇ ਰੈਲੀ 'ਚ ਸੱਤ ਕਿਸਾਨ ਜੱਥੇਬੰਦੀ ਨੇ ਪਰਾਲੀ ਸਾੜ ਕੇ ਸਰਕਾਰ ਦੇ ਫੈਸਲੇ ਨੂੰ ਨਕਾਰਿਆ ਸੀ। ਉਨ੍ਹਾਂ ਤੋਂ ਝੋਨੇ ਦੀ ਪਰਾਲੀ ਸਾੜਨ ਤੋ ਬਗੈਰ ਅਗਲੀ ਫਸਲ ਬੀਜਣ ਲਈ ਹੋਰ ਚਾਰਾ ਨਹੀਂ। ਬੀਜਾਈ ਦਾ ਸਮਾਂ ਨੇੜੇ ਆ ਗਿਆ ਹੈ। ਕਿਸਾਨ ਇਕੱਠੇ ਹੋ ਕੇ ਪਿੰਡ-ਪਿੰਡ ਪਰਾਲੀ ਨੂੰ ਸਾੜਨਗੇ, ਇਹ ਮੰਗ-ਪੱਤਰ ਲੈ ਕੇ ਐਸ. ਡੀ. ਐਮ. ਹਰਪ੍ਰੀਤ ਸਿੰਘ ਅਟਵਾਲ ਦੇ ਦਫਤਰ ਨਿਹਾਲ ਸਿੰੰਘ ਵਾਲਾ ਵਿਖੇ ਦਿੱਤਾ ਗਿਆ ਅਤੇ ਦਫ਼ਤਰ ਸੁਪਰਡੈਂਟ ਪ੍ਰਸੋਤਮ ਲਾਲ ਨੇ ਕਿਸਾਨਾਂ ਦੇ ਵਫ਼ਦ ਨੂੰ ਪੱਤਰ ਪੰਜਾਬ ਸਰਕਾਰ ਤੱਕ ਪਾਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮੇਜਰ ਸਿੰਘ ਰੌਤਾਂ, ਗੁਰਚਰਨ ਸਿੰਘ ਰਾਮਾਂ, ਇੰਦਰਜੀਤ ਸਿੰਘ ਦੀਨਾ, ਇੰਦਰ ਮੋਹਨ ਪੱਤੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।