ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਗੁਆਂਢੀ ''ਤੇ ਅਦਾਲਤ ਨੇ ਕੀਤੇ ਦੋਸ਼ ਤੈਅ

05/11/2018 6:40:50 AM

ਚੰਡੀਗੜ੍ਹ, (ਸੁਸ਼ੀਲ)- ਡੱਡੂਮਾਜਰਾ ਵਿਚ ਪਾਣੀ ਪੀਣ ਦੇ ਬਹਾਨੇ ਘਰ 'ਚ ਦਾਖਲ ਕੇ 12 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਗੁਆਂਢੀ ਸ਼ੰਮੀ ਕੁਮਾਰ 'ਤੇ ਜ਼ਿਲਾ ਅਦਾਲਤ ਨੇ ਵੀਰਵਾਰ ਨੂੰ ਦੋਸ਼ ਤੈਅ ਕੀਤੇ ਹਨ। ਹੁਣ ਅਗਲੀ ਸੁਣਵਾਈ 'ਤੇ ਪੁਲਸ ਆਪਣੇ ਬਿਆਨ ਦਰਜ ਕਰਵਾਏਗੀ। 
ਦੱਸ ਦੇਈਏ ਕਿ ਮਾਮਲਾ ਇਸ ਸਾਲ 31 ਜਨਵਰੀ ਦਾ ਹੈ। ਬੱਚੀ ਘਰ 'ਚ ਇਕੱਲੀ ਸੀ ਤੇ ਉਸ ਦੇ ਮਾਤਾ-ਪਿਤਾ ਕੰਮ 'ਤੇ ਗਏ ਹੋਏ ਸਨ। ਗੁਆਂਢੀ ਲੜਕੇ ਨੇ ਬੱਚੀ ਦੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਪਾਣੀ ਮੰਗਿਆ। ਜਦੋਂ ਬੱਚੀ ਪਾਣੀ ਲੈਣ ਕਮਰੇ 'ਚ ਗਈ ਤਾਂ ਮੁਲਜ਼ਮ ਉਸ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ ਸੀ। ਬੱਚੀ ਨੇ ਆਪਣੀ ਮਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਵਾਰਸਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।