ਨਿਗਮ ਕਮਿਸ਼ਨਰ ਨੇ ਇਕੋਂ ਝਟਕੇ ’ਚ ਬਦਲ ਦਿੱਤੇ 16 ਜੇ. ਈ.

06/21/2023 5:18:33 PM

ਜਲੰਧਰ (ਖੁਰਾਣਾ) : ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਹੁਣ ਨਿਗਮ ’ਚ ਪ੍ਰਸ਼ਾਸਨਿਕ ਸੁਧਾਰਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਿਗਮ ’ਚ ਜ਼ੋਨਲ ਸਿਸਟਮ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟਰਾਂਸਫਰ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਜਿਸ ਅਧੀਨ ਉਨ੍ਹਾਂ ਇਕੋ ਝਟਕੇ ’ਚ 16 ਜੇ. ਈ. ਬਦਲ ਦਿੱਤੇ। ਇਹ ਸਾਰੇ ਬੀ. ਐਂਡ ਆਰ. ਵਿਭਾਗ ਨਾਲ ਸਬੰਧਤ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਸੈਟਿੰਗ ਕਰ ਕੇ ਇਕ ਹੀ ਹਲਕੇ ਵਿਚ ਜੰਮੇ ਹੋਏ ਸਨ। ਇਨ੍ਹਾਂ ਜੂਨੀਅਰ ਇੰਜੀਨੀਅਰਜ਼ ਨੂੰ ਲੈ ਕੇ ਕਾਫੀ ਸ਼ਿਕਾਇਤਾਂ ਵੀ ਆ ਰਹੀਆਂ ਸਨ ਪਰ ਫਿਰ ਵੀ ਕੋਈ ਕਮਿਸ਼ਨਰ ਇਨ੍ਹਾਂ ਦਾ ਤਬਾਦਲਾ ਇਧਰੋਂ-ਉਧਰ ਨਹੀਂ ਕਰ ਸਕਿਆ ਸੀ। ਅੱਜ ਜਿਹੜੇ ਜੂਨੀਅਰ ਇੰਜੀਨੀਅਰਾਂ ਦੇ ਹਲਕੇ ਆਪਸ ਵਿਚ ਬਦਲੇ ਗਏ ਹਨ, ਉਨ੍ਹਾਂ ਵਿਚ ਜੇ. ਈ. ਚੰਦਨ, ਸੁਸ਼ਵਿੰਦਰ, ਜੈ ਸਿੰਘ, ਯੁਵਰਾਜ ਸਿੰਘ, ਗੀਤਾਂਸ਼, ਪਾਰੁਲ, ਪਰਿਤੋਸ਼, ਰਾਜ ਕੁਮਾਰ, ਦਵਿੰਦਰ ਕੁਮਾਰ, ਕਾਰਤਿਕ, ਅਵਤਾਰ ਕੁਮਾਰ, ਸਤੀਸ਼ ਕੁਮਾਰ, ਰਘੂ ਖੰਡੇਲਵਾਲ, ਨਵਜੋਤ ਸਿੰਘ, ਪਵਨ ਕੁਮਾਰ ਅਤੇ ਅਮਰਜੀਤ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : ਨਗਰ ਨਿਗਮ ਦੇ ਅਧਿਕਾਰੀਆਂ ਦੀ ਚਲਾਕੀ, ਜਿਥੇ-ਜਿਥੇ CM ਨੇ ਜਾਣਾ ਸੀ, ਉਨ੍ਹਾਂ ਸੜਕਾਂ ਨੂੰ ਚਮਕਾ ਦਿੱਤਾ    

ਸੈਨੀਟੇਸ਼ਨ ਦਾ ਕੰਮ ਵੀ ਐਕਸੀਅਨ ਸੁਖਵਿੰਦਰ, ਜਸਪਾਲ ਅਤੇ ਬਲਜੀਤ ਦੇ ਹਵਾਲੇ
ਨਿਗਮ ਕਮਿਸ਼ਨਰ ਨੇ ਸੈਨੀਟੇਸ਼ਨ ਬਰਾਂਚ ਦੇ ਕੰਮਕਾਜ ’ਤੇ ਵੀ ਨਾਰਾਜ਼ਗੀ ਪ੍ਰਗਟ ਕਰਦਿਆਂ ਕੁਝ ਅਧਿਕਾਰੀਆਂ ਨੂੰ ਹਟਾ ਕੇ ਨਵੀਂ ਤਾਇਨਾਤੀ ਕੀਤੀ ਹੈ। ਕਮਿਸ਼ਨਰ ਦੇ ਹੁਕਮਾਂ ਮੁਤਾਬਕ ਐਕਸੀਅਨ ਬਲਜੀਤ ਸਿੰਘ ਨੂੰ ਵੈਸਟ ਵਿਧਾਨ ਸਭਾ ਹਲਕੇ ਦੇ ਓ. ਐਂਡ ਐੱਮ. ਸੈੱਲ ਦਾ ਕੰਮ ਸੌਂਪਿਆ ਗਿਆ ਹੈ, ਜਦੋਂ ਕਿ ਐਕਸੀਅਨ ਸੁਖਵਿੰਦਰ ਸਿੰਘ ਨੂੰ ਉੱਤਰੀ ਵਿਧਾਨ ਸਭਾ ਹਲਕੇ ਦੇ ਓ. ਐਂਡ ਐੱਮ. ਸੈੱਲ ਦੇ ਨਾਲ-ਨਾਲ ਸਫਾਈ ਵਿਵਸਥਾ ਦਾ ਕੰਮ ਵੀ ਦਿੱਤਾ ਗਿਆ ਹੈ। ਐਕਸੀਅਨ ਜਸਪਾਲ ਸਿੰਘ ਹੁਣ ਸੈਂਟਰਲ ਹਲਕੇ ਦੀ ਸਫਾਈ ਦਾ ਕੰਮ ਵੀ ਦੇਖਣਗੇ।

ਇਹ ਵੀ ਪੜ੍ਹੋ : ਐਮਰਜੈਂਸੀ ਭਾਰਤ ਦੇ ਇਤਹਾਸ ਦਾ ਕਾਲਾ ਦੌਰ, ਪ੍ਰਧਾਨ ਮੰਤਰੀ ਨੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha