ਕਰੇਲੇ ਦੀ ਸਬਜ਼ੀ ਬਣੀ ਤਾਂ ਬੱਚਾ ਭੱਜਿਆ ਘਰੋਂ, ਸੁਣ UP ਤੋਂ ਪਿਤਾ ਨਿਕਲਿਆ ਸਾਈਕਲ ''ਤੇ

05/09/2020 4:14:39 PM

ਤਪਾ ਮੰਡੀ(ਸ਼ਾਮ,ਗਰਗ) - ਸਿਟੀ ਪੁਲਿਸ ਨੇ ਗੁੰਮ ਹੋਇਆ ਬੱਚਾ 5 ਘੰਟਿਆਂ ਅੰਦਰ ਲੱਭਕੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਸਪੁਰਦ ਕਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸ਼ਿਵਮ ਕੁਮਾਰ ਪੁੱਤਰ ਦਲੀਪ ਦਾਸ ਬੀਤੇ ਦਿਨੀ ਘਰੋਂ ਰੁੱਸਕੇ ਚਲਾ ਗਿਆ ਸੀ ਜਿਸਦੀ ਸੂਚਨਾ ਉਸਦੀ ਮਾਂ ਮੀਨਾ ਦੇਵੀ ਨੇ ਸਿਟੀ ਪੁਲਿਸ ਦੇ ਇੰਚਾਰਜ ਸਰਬਜੀਤ ਸਿੰਘ ਨੂੰ ਦਿੱਤੀ। ਪੁਲਿਸ ਨੇ ਬੱਚੇ ਦੀ ਅਗਵਾ ਹੋਣ ਦੀ ਸ਼ੰਕਾ ਹੇਠ ਮਾਮਲਾ ਦਰਜ ਕਰਕੇ ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋ ਬੱਚੇ ਨੂੰ ਘਰ ਬਣੀ ਕਰੇਲਿਆਂ ਦੀ ਸਬਜ਼ੀ ਬਾਰੇ ਪਤਾ ਲੱਗਿਆ ਜੋ ਉਸਨੂੰ ਪਸੰਦ ਨਹੀ ਸਨ ਤਾਂ ਉਹ ਘਰੋਂ ਭੱਜ ਗਿਆ। ਜਿਸਨੂੰ ਇਕ ਢਾਬੇ ਤੋਂ ਲੱਭ ਲਿਆ ਗਿਆ। ਓਧਰ ਜਦੋਂ ਬੱਚੇ ਦੇ ਪਿਤਾ ਨੂੰ ਬੱਚੇ ਦੇ ਗੁੰਮ ਹੋਣ ਦੀ ਖ਼ਬਰ ਮਿਲੀ ਤਾਂ ਲਾਕਡਾਊਨ ਕਾਰਨ ਗੱਡੀਆਂ,ਬੱਸਾਂ ਬੰਦ ਹੋਣ ਅਤੇ ਹੋਰ ਕੋਈ ਸਾਧਨ ਨਾ ਹੋਣ ਕਾਰਨ ਕਾਰਨ ਯੂ.ਪੀ 'ਚੋਂ ਹੀ ਸਾਇਕਲ 'ਤੇ ਚੜਾਈ ਸੁਰੂ ਕਰ ਦਿੱਤੀ ਜੋ ਕਿ ਅਪਣੇ ਜੱਦੀ ਪਿੰਡ ਫਸਲ ਦੀ ਕਟਾਈ ਲਈ ਗਿਆ ਹੋਇਆ ਸੀ। ਸ਼ਹਿਰ ਵਾਸੀਆਂ ਵੱਲੋਂ ਪੁਲਿਸ ਦੀ ਮੂਸਤੈਦੀ ਦੀ ਸ਼ਲਾਘਾਂ ਕੀਤੀ ਗਈ। ਸਿਟੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਤੋਂ ਕੁਝ ਕਿਲੋਮੀਟਰ ਦੂਰ ਬੱਚੇ ਨੂੰ ਇੱਕ ਢਾਬੇ ਤੋਂ ਬਰਾਮਦ ਕਰ ਲਿਆ ਜੋ ਕਿ ਮਾਲਕ ਨੇ ਬਿਠਾਇਆ ਹੋਇਆ ਸੀ ,ਜਿਸ ਕਾਰਨ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਪੁਲਸ ਨੇ ਬੱਚੇ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਮਾਸਕ, ਸੈਨੀਟਾਇਜਰ ਅਤੇ ਸਾਬਣ ਦੇਕੇ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮੋਕੇ ਗੁਰਪਿਆਰ ਸਿੰਘ, ਮੋਹਨ ਲਾਲ ਅਤੇ ਬੱਚੇ ਦਾ ਵੱਡਾ ਭਰਾ ਪ੍ਰਦੀਪ ਕੁਮਾਰ ਵੀ ਹਾਜ਼ਰ ਸੀ।

Harinder Kaur

This news is Content Editor Harinder Kaur