ਪਖ਼ਾਨੇ 'ਚੋਂ 7 ਦਿਨਾਂ ਦੀ ਬੱਚੀ ਮਿਲਣ ਦਾ ਮਾਮਲਾ : ਪੁਲਸ ਨੇ ਕਈ ਸੂਬਿਆਂ ਨੂੰ ਭੇਜੀ ਮੁਲਜ਼ਮਾਂ ਦੀ ਤਸਵੀਰ

12/26/2023 1:00:17 PM

ਚੰਡੀਗੜ੍ਹ (ਸੁਸ਼ੀਲ) : ਇੱਤੇ ਸੈਕਟਰ-43 ਆਈ. ਐੱਸ. ਬੀ. ਟੀ. ਦੇ ਇਕ ਪਖਾਨੇ 'ਚ 7 ਦਿਨਾਂ ਦੀ ਬੱਚੀ ਨੂੰ ਛੱਡਣ ਵਾਲੇ ਨੌਜਵਾਨ ਅਤੇ ਕੁੜੀ ਨੂੰ ਫੜ੍ਹਨ ਲਈ ਪੁਲਸ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੀ ਹੈ। ਚੰਡੀਗੜ੍ਹ ਪੁਲਸ ਨੇ ਦੋਵਾਂ ਮੁਲਜ਼ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ Alert, ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ

ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਨੇ ਦੋਹਾਂ ਦੀਆਂ ਫੋਟੋਆਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਪੁਲਸ ਨੂੰ ਭੇਜ ਦਿੱਤੀਆਂ ਹਨ, ਤਾਂ ਜੋ ਮੁਲਜ਼ਮਾਂ ਦਾ ਪਤਾ ਲਾਇਆ ਜਾ ਸਕੇ। ਚੰਡੀਗੜ੍ਹ ਪੁਲਸ ਮੁਲਜ਼ਮ ਕੁੜੀ ਅਤੇ ਨੌਜਵਾਨ ਨੂੰ ਟਰੇਸ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ 'ਤੇ ਆ ਸਕਦੈ ਵੱਡਾ ਫ਼ੈਸਲਾ, ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਅੱਜ (ਵੀਡੀਓ)

ਸੈਕਟਰ-36 ਥਾਣਾ ਪੁਲਸ ਨੂੰ ਬੱਚੀ ਛੱਡਣ ਵਾਲਾ ਨੌਜਵਾਨ ਤੇ ਕੁੜੀ ਜੰਮੂ-ਕਸ਼ਮੀਰ ਤੋਂ ਆਉਣ ਵਾਲੀ ਪ੍ਰਾਈਵੇਟ ਬੱਸ ਤੋਂ ਹੇਠਾਂ ਉਤਰਦੇ ਹੋਏ ਸੀ. ਸੀ. ਟੀ. ਵੀ. ਕੈਮਰੇ ’ਚ ਨਜ਼ਰ ਆਏ ਸਨ। ਚੰਡੀਗੜ੍ਹ ਪੁਲਸ ਦੀਆਂ ਟੀਮਾਂ ਜੰਮੂ-ਕਸ਼ਮੀਰ ਤੱਕ ਸਾਰੇ ਬੱਸ ਅੱਡਿਆਂ ’ਤੇ ਮੁਲਜ਼ਮਾਂ ਦੀਆਂ ਫੋਟੋਆਂ ਲੈ ਕੇ ਪਛਾਣ ਕਰਵਾਉਣ ਵਿਚ ਲੱਗੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita