ਬੈਂਕ ਅਧਿਕਾਰੀ ਬਣ ਕੇ 7 ਹਜ਼ਾਰ ਦੀ ਮਾਰੀ ਠੱਗੀ

07/14/2017 6:40:50 AM

ਪੱਟੀ,  (ਬੇਅੰਤ)-  ਮੋਬਾਇਲ ਫੋਨ 'ਤੇ ਬੈਂਕ ਅਧਿਕਾਰੀ ਬਣ ਕੇ ਬੈਂਕ ਖਾਤੇ ਬਾਰੇ ਜਾਣਕਾਰੀ ਹਾਸਲ ਕਰਦਿਆਂ ਏ. ਟੀ. ਐੱਮ. ਕਾਰਡ ਦਾ ਪਾਸਵਰਡ ਲੈ ਕੇ ਇਕ ਪੁਲਸ ਮੁਲਾਜ਼ਮ ਨਾਲ ਸੱਤ ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਮਹਿਕਮੇ ਦੇ ਹੈੱਡ ਕਾਂਸਟੇਬਲ ਦਲਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਵਾਰਡ ਨੰਬਰ 8 ਪੱਟੀ ਨੇ ਦੱਸਿਆ ਕਿ ਉਸ ਨੂੰ ਬੀਤੇ ਕੱਲ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਕਿ ਉਹ ਕਿਸੇ ਬੈਂਕ ਦਾ ਅਧਿਕਾਰੀ ਹੈ ਅਤੇ ਮੇਰੇ ਖਾਤੇ ਵਿਚ ਮੇਰਾ ਆਧਾਰ ਕਾਰਡ ਨੰਬਰ ਅਪਡੇਟ ਕਰਨਾ ਹੈ ਅਤੇ ਉਸ ਨੇ ਮੇਰੇ ਕੋਲੋਂ ਮੇਰਾ ਆਧਾਰ ਕਾਰਡ ਨੰਬਰ ਅਤੇ ਮੇਰੇ  ਏ ਟੀ. ਐੱਮ. ਕਾਰਡ ਦਾ ਪਾਸਵਰਡ ਪੁੱਛ ਲਿਆ ਅਤੇ ਕੁਝ ਹੀ ਮਿੰਟਾਂ 'ਚ ਮੇਰੇ ਬੈਂਕ ਖਾਤੇ 'ਚੋਂ 5000 ਰੁਪਏ ਅਤੇ 2000 ਰੁਪਏ ਦੀ ਰਕਮ ਕੱਢ ਲਈ। ਇਸ ਸਬੰਧੀ ਪੁਲਸ ਵਿਭਾਗ  ਨੂੰ ਸੂਚਿਤ ਕਰ ਦਿੱਤਾ ਗਿਆ ਹੈ।