6 ਨਵੰਬਰ ਨੂੰ ਹੋਣ ਵਾਲਾ ਕਥਿਤ ਰੈਫਰੈਂਡਮ ਓਂਟਾਰੀਓ ’ਚ, ਭਾਰਤ ਸਰਕਾਰ ਨੇ ਟਰੂਡੋ ਨੂੰ ਫਿਰ ਕੀਤਾ ਆਗਾਹ

11/03/2022 2:56:06 PM

ਜਲੰਧਰ (ਨੈਸ਼ਨਲ ਡੈਸਕ)-ਕੈਨੇਡਾ ਵਿਚ ਮੁੱਠੀ ਭਰ ਬੈਠੇ ਖਾਲਿਸਤਾਨੀ ਅੱਤਵਾਦੀ ਜਿੱਥੇ ਆਪਣੇ ਆਪ ਨੂੰ ਸ਼ਾਂਤਮਈ ਅੰਦੋਲਨਕਾਰੀ ਹੋਣ ਦਾ ਦਾਅਵਾ ਕਰਕੇ ਉਥੋਂ ਦੀ ਸਰਕਾਰ ਨੂੰ ਗੁਮਰਾਹ ਕਰ ਰਹੇ ਹਨ, ਉਥੇ ਹੀ ਭਾਰਤ ਦੀ ਵਾਰ-ਵਾਰ ਅਪੀਲ ਕਰਨ ’ਤੇ ਕੈਨੇਡਾਈ ਸਰਕਾਰ ਵੀ ਗੰਭੀਰ ਨਜ਼ਰ ਨਹੀਂ ਆ ਰਹੀ ਹੈ। ਹਾਲਾਤ ਇਹ ਹੈ ਕਿ ਉਥੇ ਰਹਿ ਰਹੇ ਰਾਸ਼ਟਰਵਾਦੀਆਂ ਨੇ ਵੀ ਖਾਲਿਸਤਾਨੀਆਂ ਖ਼ਿਲਾਫ਼ ਭਾਰਤ ਮਾਂ ਦਾ ਤਿਰੰਗਾ ਚੁੱਕ ਲਿਆ ਅਤੇ ਉਨ੍ਹਾਂ ਦੇ ਭਾਰਤੀ ਵਿਰੋਧੀ ਨਾਅਰਿਆਂ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਇਨ੍ਹਾਂ ਦਾ 6 ਨਵੰਬਰ ਨੂੰ ਹੋਣ ਵਾਲਾ ਕਥਿਤ ਰੈਫਰੈਂਡਮ ਓਂਟਾਰੀਓ ਦੇ ਇਕ ਸ਼ਹਿਰ ਵਿਚ ਹੋਣ ਜਾ ਰਿਹਾ ਹੈ।

ਇਸ ਗੱਲ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੇ ਚਿੰਤਾ ਪ੍ਰਗਟਾਈ ਹੈ ਅਤੇ ਕੈਨੇਡਾ ਨੂੰ ਆਗਾਹ ਵੀ ਕੀਤਾ ਹੈ। ਕੈਨੇਡਾ ਵਿਚ ਹੋਣ ਵਾਲੇ ਇਸ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਭਾਰਤ ਨੇ ਇਕ ਵਾਰ ਫਿਰ ਤੋਂ ਜਸਟਿਨ ਟਰੂਡੋ ਸਰਕਾਰ ਨੂੰ ਆਗਾਹ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ

ਅੱਤਵਾਦੀ ਪੰਨੂ ਦੀ ਇੰਟਰਪੋਲ ਇੰਝ ਕਰਦੈ ਹਮਾਇਤ

ਭਾਰਤ ਨੇ ਇਸ ਤੋਂ ਪਹਿਲਾਂ ਵੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੰਚਾਲਿਤ ਸਿੱਖ ਫਾਰ ਜਸਟਿਸ ਦਾ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਗੁਰਪਤਵੰਤ ਸਿੰਘ ਪੰਨੂ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਇੰਟਰਪੋਲ ਨੂੰ ਕਈ ਅਪੀਲਾਂ ਕੀਤੀਆਂ, ਏਜੰਸੀ ਨੇ ਅਗਸਤ ਵਿਚ ਭਾਰਤ ਨੂੰ ਸੂਚਿਤ ਕੀਤਾ ਕਿ ਪੰਨੂ ਕਿਸੇ ਵੀ ਇੰਟਰਪੋਲ ਕਾਰਵਾਈ ਦੇ ਅਧੀਨ ਨਹੀਂ ਹੈ। ਅਪੀਲ ’ਤੇ ਸੰਗਠਨ ਦੀ ਰਿਪੋਰਟ ਗੁਪਤ ਹੁੰਦੀ ਹੈ ਪਰ ਸਿੱਖ ਨੇਤਾ ਵੱਲੋਂ ਬਣਾਏ ਗਏ ਬ੍ਰਿਟਿਸ਼ ਵਕੀਲਾਂ ਨੇ ਇਸ ਨੂੰ ਸੰਖੇਪ ਕਰਦੇ ਹੋਏ ਕਿਹਾ ਕਿ ਇੰਟਰਪੋਲ ਨੇ ਪਾਇਆ ਕਿ ਭਾਰਤੀ ਦੋਸ਼ ਲਾਜ਼ਮੀ ਤੌਰ ’ਤੇ ਸਿਆਸੀ ਅਤੇ ਧਾਰਮਿਕ ਸਨ ਅਤੇ ਇਸ ਦੇ ਸਬੂਤਾਂ ਦੀ ਕਮੀ ਸੀ ਪੰਨੂ ਕੋਈ ਅਪਰਾਧੀ ਹੈ। ਗੁਰਪਤਵੰਤ ਸਿੰਘ ਪੰਨੂ ਦੇ ਸੰਗਠਨ ਨੂੰ ਭਾਰਤ ਨੇ ਅੱਤਵਾਦੀ ਸੰਗਠਨ ਐਲਾਨ ਕਰ ਕੇ ਪਾਬੰਦੀ ਲਗਾ ਰੱਖੀ ਹੈ, ਬਾਵਜੂਦ ਕੈਨੇਡਾ ਸਰਕਾਰ ਉਸਦੀ ਹਮਾਇਤ ਕਰਦੀ ਹੋਈ ਨਜ਼ਰ ਆ ਰਹੀ ਹੈ।

ਭਾਰਤ ਵਿਚ ਡਰੋਨ ਰਾਹੀਂ ਪਹੁੰਚਾਰਹੇ ਹਨ ਹਥਿਆਰ

ਨਿਊਯਾਰਕ ਵਿਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ ਕਰਨ ਦੇ ਇਕ ਮਹੀਨੇ ਬਾਅਦ ਕੈਨੇਡਾ ਵਿਚ ਇਕ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਚਿੱਤਰ ਬਣਾਏ ਗਏ। ਇਸ ਮੰਦਰ ਦੀਆਂ ਕੰਧਾਂ ’ਤੇ ਖਾਲਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਲਿਖਿਆ ਗਿਆ।

ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ

ਕੈਨੇਡਾ ’ਚ ਖਾਲਿਸਤਾਨੀ ਮੂਵਮੈਂਟ ਤੇਜ਼

ਇਸ ਹੱਦਬੰਦੀ ਵਿਚ ਰੈਫਰੈਂਡਮ ਨੂੰ ਰੋਕਣ ਲਈ ਕਿਹਾ ਹੈ। ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਨੂੰ ਕਿਹਾ ਹੈ ਕਿ ਇਹ ਰੈਫਰੈਂਡਮ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਚੁਣੌਤੀ ਦਿੰਦਾ ਹੈ। ਕੈਨੇਡਾ ਵਿਚ ਬੈਠੇ ਇਹ ਖਾਲਿਸਤਾਨੀ ਅੱਤਵਾਦੀ ਜਿਥੇ ਆਪਣੇ ਅੰਦੋਲਨ ਨੂੰ ਇਕ ਸ਼ਾਂਤਮਈ ਅੰਦੋਲਨ ਦੱਸਣ ਦਾ ਢੋਂਗ ਕਰ ਰਹੇ ਹਨ ਉਥੇ ਹੀ ਦੂਸਰੇ ਪਾਸੇ ਭਾਰਤ ਪਾਕਿ ਸਰਹੱਦ ਤੋਂ ਲਗਾਤਾਰ ਡਰੋਨ ਰਾਹੀਂ ਹਥਿਆਰ ਪਹੁੰਚਾ ਕੇ ਪੰਜਾਬ ਦੇ ਨੌਜਵਾਂ ਨੂੰ ਵੀ ਗੁਮਰਾਹ ਕਰ ਰਹੇ ਹਨ। ਜਦਕਿ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਵੀ ਆਏ ਦਿਨ ਨਾਕਾਮ ਹੋ ਰਹੀਆਂ ਹਨ।

ਬਿਆਨ ਤੋਂ ਮੁਕਰੀ ਕੈਨੇਡਾ ਸਰਕਾਰ

16 ਸਤੰਬਰ ਨੂੰ ਕੈਨੇਡਾ ਦੀ ਸਰਕਾਰ ਨੇ ਕਿਹਾ ਸੀ ਕਿ ਉਹ ਭਾਰਤ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਦੀ ਹੈ ਅਤੇ ਕਥਿਤ ਰੈਫਰੈਂਡਮ ਨੂੰ ਮਾਨਤਾ ਨਹੀਂ ਦਿੰਦੀ ਹੈ। ਇਹ ਰੈਫਰੈਂਡਮ ਇਕ ਨਿੱਜੀ ਕਨਵੈਂਸ਼ਨ ਸੈਂਟਰ ਵਿਚ ਹੋਇਆ ਸੀ। ਬਾਅਦ ਵਿਚ ਇਸ ’ਤੇ ਟਰੂਡੋ ਸਰਕਾਰ ਨੇ ਮੁਕਰਦੇ ਹੋਏ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਹਾਲਾਂਕਿ ਭਾਰਤ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਇਸ ਰੈਫਰੈਂਡਮ ਦੀ ਵਰਤੋਂ ਭਾਰਤੀ ਪ੍ਰਵਾਸੀਆਂ ਨੂੰ ਵੰਡਣ ਲਈ ਕੀਤਾ ਜਾ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਸਿਆਸੀ ਵੋਟ ਬੈਂਕ ਕਾਰਨ ਕੈਨੇਡਾ ਸਰਕਾਰ ਨੂੰ ਖਾਲਿਸਤਾਨੀ ਸਮਰਥਕਾਂ ਦਾ ਸਾਥ ਦੇਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ :  ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ

ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੇ ਹਨ ਖਾਲਿਸਤਾਨੀ

ਦੀਵਾਲੀ ਦੀ ਰਾਤ ਭਾਰਤੀ ਹਿੰਦੂ ਭਾਈਚਾਰਾ ਕੈਨੇਡਾ ਵਿਚ ਮਿਸੀਸਾਗਾ ਸ਼ਹਿਰ ਵਿਚ ਦੀਵਾਲੀ ਮਨਾ ਰਿਹਾ ਸੀ, ਪਰ ਇਸ ਦੀਵਾਲੀ ਦੀ ਪਾਰਟੀ ਵਿਚ ਖਾਲਿਸਤਾਨ ਸਮਰਥਕ ਆਪਣੇ ਝੰਡੇ ਲੈ ਕੇ ਪਹੁੰਚ ਗਏ, ਪਰ ਇਸ ਵਾਰ ਰਾਸ਼ਟਰ ਭਗਤ ਭਾਰਤੀ ਵੀ ਇਨ੍ਹਾਂ ਨੂੰ ਮੂੰਹਤੋੜ ਜਵਾਬ ਦੇਣ ਲਈ ਤਿਆਰ ਸਨ ਖਾਲਿਸਤਾਨ ਸਮਰਥਕਾਂ ਦੇ ਝੰਡਿਆਂ ਅਤੇ ਨਾਅਰਿਆਂ ਦਾ ਜਵਾਬ ਭਾਰਤ ਮਾਤਾ ਦੀ ਜੈ ਅਤੇ ਤਿਰੰਗੇ ਨਾਲ ਦਿੱਤਾ। ਲੰਬੇ ਸਮੇਂ ਤੋਂ ਲਟਕ ਰਹੇ ਪੰਜਾਬ ਰੈਫਰੈਂਡਮ ਕਈ ਦੇਸ਼ਾਂ ਵਿਚ ਸਿੱਖ ਮੂਲ ਦੇ ਲੋਕਾਂ ਨੂੰ ਪੁੱਛ ਰਿਹਾ ਹੈ ਕਿ ਕੀ ਉਹ ਚਾਹੁੰਦੇ ਹਨ ਕਿ ਸਿੱਖ ਬਹੁਗਿਣਤੀ ਭਾਰਤੀ ਸੂਬਾ ਇਕ ਆਜ਼ਾਦ ਰਾਸ਼ਟਰ ਬਣੇ। ਕੈਨੇਡਾ ਵਿਚ ਖਾਲਿਸਤਾਨੀ ਆਯੋਜਕਾਂ ਦਾ ਦਾਅਵਾ ਹੈ ਕਿ ਪਿਛਲੇ ਮਹੀਨੇ ਟੋਰੰਟੋ ਨੇੜੇ ਵੋਟਿੰਗ ਤੋਂ ਪਹਿਲੇ ਦਿਨ 1,00,000 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਆਕਰਸ਼ਿਤ ਕੀਤਾ ਸੀ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਹੁਣ ਇਹ ਅੱਤਵਾਦੀ ਕੈਨੇਡਾ ਵਿਚ ਹਿੰਦੂ ਭਾਵਨਾਵਾਂ ਨੂੰ ਭੜਕਾਉਣ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

shivani attri

This news is Content Editor shivani attri