ਮੁੜ ਵਧਿਆ ਧੁੰਦ ਦਾ ਕਹਿਰ, ਨਿਰਧਾਰਿਤ ਸਮੇਂ ਤੋਂ ਕਈ-ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਤੇ ਫਲਾਈਟਾਂ

01/31/2024 4:16:34 AM

ਚੰਡੀਗੜ੍ਹ (ਲਲਨ) : ਤਿੰਨ ਦਿਨਾਂ ਤੋਂ ਲਗਾਤਾਰ ਮੌਸਮ ਠੀਕ ਰਹਿਣ ਤੋਂ ਬਾਅਦ ਚੌਥੇ ਦਿਨ ਅਚਾਨਕ ਧੁੰਦ ਪੈਣ ਕਾਰਨ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਦੇਸ਼ ਦੀ ਸਭ ਤੋਂ ਵੱਧ ਸਪੀਡ ਵਾਲੀ ਟ੍ਰੇਨ 'ਵੰਦੇ ਭਾਰਤ' ਆਪਣੇ ਨਿਰਧਾਰਤ ਸਮੇਂ ਤੋਂ 1 ਘੰਟਾ 5 ਮਿੰਟ ਲੇਟ ਰਹੀ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਚੰਡੀਗੜ੍ਹ ਤੋਂ ਜਾਣ ਵਾਲੀਆਂ 3 ਉਡਾਣਾਂ ਰੱਦ ਅਤੇ 3 ਨੂੰ ਡਾਇਵਰਟ ਕੀਤਾ ਗਿਆ ਅਤੇ 39 ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀਆਂ।

ਇੰਟਰਨੈਸ਼ਨਲ ਏਅਰਪੋਰਟ ਦੇ ਸੀ.ਈ.ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਸਵੇਰ ਸਮੇਂ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਵੇਰੇ 5.55 ਵਜੇ ਦੀਆਂ ਸਾਰੀਆਂ ਫਲਾਈਟਾਂ ਦੇਰੀ ਨਾਲ ਰਵਾਨਾਂ ਹੋਈਆਂ ਅਤੇ ਏਅਰਪੋਰਟ ਤੋਂ ਪਹਿਲੀ ਫਲਾਈਟ ਨੇ ਸਵੇਰੇ 10.32 ਵਜੇ ਮੁੰਬਈ ਲਈ ਉਡਾਣ ਭਰੀ। ਸੀ.ਈ.ਓ. ਨੇ ਕਿਹਾ ਕਿ ਬੈਂਗਲੁਰੂ ਅਤੇ ਦਿੱਲੀ ਦੀਆਂ ਉਡਾਣਾਂ ਰੱਦ ਰਹੀਆਂ।

ਇਹ ਵੀ ਪੜ੍ਹੋ- ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ

ਇਨ੍ਹਾਂ ਉਡਾਣਾਂ ਨੂੰ ਕੀਤਾ ਡਾਇਵਰਟ
ਸੀ.ਈ.ਓ. ਨੇ ਦੱਸਿਆ ਕਿ ਸਵੇਰੇ 5.45 ਵਜੇ ਵਾਲੀ ਪੁਣੇ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ਨੰਬਰ 6ਈ242 ਨੂੰ ਦਿੱਲੀ ਡਾਇਵਰਟ ਕਰ ਦਿੱਤਾ ਗਿਆ, ਜਦਕਿ 6ਈ6633 ਬੈਂਗਲੁਰੂ ਤੋਂ ਚੰਡੀਗੜ੍ਹ ਆਉਣ ਵਾਲੀ ਸਵੇਰੇ 7.55 ਵਜੇ ਦੀ ਫਲਾਈਟ ਵੀ ਦਿੱਲੀ ਲੈਂਡ ਕਰਵਾਈ ਗਈ। ਇਸ ਦੇ ਨਾਲ ਹੀ ਸਵੇਰੇ 8.20 ਵਜੇ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਵਿਸਤਾਰਾ ਦੀ ਫਲਾਈਟ ਨੂੰ ਵੀ ਦਿੱਲੀ ਡਾਇਵਰਟ ਕੀਤਾ ਗਿਆ।

ਕਈ ਉਡਾਣਾਂ ਰਹੀਆਂ ਲੇਟ
ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਦਿੱਲੀ ਅਤੇ ਮੁੰਬਈ ਦੀ ਉਡਾਣ ਆਪਣੇ ਨਿਰਧਾਰਤ ਸਮੇਂ ਤੋਂ 5-5 ਘੰਟੇ ਦੇਰੀ ਨਾਲ ਰਵਾਨਾ ਹੋਈ, ਜਦਕਿ ਹੈਦਰਾਬਾਦ, ਦਿੱਲੀ, ਚੇਨਈ ਅਤੇ ਬੈਂਗਲੁਰੂ ਦੀਆਂ ਉਡਾਣਾਂ ਨੇ 4-4 ਘੰਟੇ ਦੇਰੀ ਨਾਲ ਉਡਾਣ ਭਰੀ। ਇਸ ਤੋਂ ਇਲਾਵਾ 33 ਉਡਾਣਾਂ ਨੇ ਆਪਣੇ ਨਿਰਧਾਰਤ ਸਮੇਂ ਤੋਂ 1 ਤੋਂ ਡੇਢ ਘੰਟਾ ਦੇਰੀ ਨਾਲ ਉਡਾਣ ਭਰੀ।

ਇਹ ਵੀ ਪੜ੍ਹੋ- ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟਿਆ ਸਟੋਰ, ਨਕਦੀ ਦੇ ਨਾਲ ਹਜ਼ਾਰਾਂ ਦੀਆਂ ਚਾਕਲੇਟਾਂ ਲੈ ਕੇ ਹੋਏ ਫਰਾਰ

ਟ੍ਰੇਨਾਂ ਵੀ ਪਹੁਚੀਆਂ ਦੇਰੀ ਨਾਲ
ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ‘ਵੰਦੇ ਭਾਰਤ’ ਸਭ ਤੋਂ ਵੱਧ ਸਪੀਡ ਵਾਲੀ ਟ੍ਰੇਨ ਸਵੇਰੇ 8.40 ਦੀ ਬਜਾਏ ਸਵੇਰੇ 9.45 ਵਜੇ ਚੰਡੀਗੜ੍ਹ ਪਹੁੰਚੀ, ਜਦੋਂ ਕਿ ਹਾਵੜਾ ਤੋਂ ਵਾਇਆ ਚੰਡੀਗੜ੍ਹ ਕਾਲਕਾ ਜਾਣ ਵਾਲੀ ਕਾਲਕਾ ਮੇਲ ਆਪਣੇ ਨਿਰਧਾਰਤ ਸਮੇਂ ਸਵੇਰੇ 1.35 ਵਜੇ ਦੀ ਬਜਾਏ ਸ਼ਾਮ 4.30 ਵਜੇ ਚੰਡੀਗੜ੍ਹ ਪਹੁੰਚੀ। ਇਸ ਦੇ ਨਾਲ ਹੀ ਸਦਭਾਵਨਾ ਟ੍ਰੇਨ 1 ਘੰਟਾ ਲੇਟ ਰਹੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh