ਦੇਰ ਰਾਤ ਫੈਕਟਰੀ ''ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਵੇਖੋ ਮੌਕੇ ਦੇ ਹਾਲਾਤ

11/05/2023 1:50:09 AM

ਲੁਧਿਆਣਾ (ਵਿੱਕੀ) : ਗਊਸ਼ਾਲਾ ਰੋਡ ਤੋਂ ਹਰਬੰਸਪੁਰਾ ਦੇ ਸ਼੍ਰੀ ਸ਼ਨੀਦੇਵ ਮੰਦਰ ਨੂੰ ਜਾਂਦੀ ਗਲੀ ’ਚ ਸਥਿਤ ਇਕ ਫੈਕਟਰੀ ’ਚ ਬੀਤੀ ਦੇਰ ਰਾਤ 11 ਵਜੇ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫੈਕਟਰੀ ਦੇ ਅੰਦਰ ਸੌਂ ਰਹੇ 3 ਲੋਕ ਇਸ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਇਲਾਕੇ ਦੇ ਕੁਝ ਲੋਕਾਂ ਦੀ ਮਦਦ ਨਾਲ ਤੁਰੰਤ ਸੀ. ਐੱਮ. ਸੀ. ਹਸਪਤਾਲ ’ਚ ਪਹੁੰਚਾਇਆ ਗਿਆ, ਜਿੱਥੇ ਇਕ ਨੇ ਦਮ ਤੋੜ ਦਿੱਤਾ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਦਲੀਪ ਕੋਚ, ਗਾਂਧੀ ਨਗਰ ਹੌਜ਼ਰੀ ਮਾਰਕੀਟ ਦੇ ਪ੍ਰਧਾਨ ਨੀਰਜ ਆਹੂਜਾ ਬੂਟਾ, ਕਾਂਗਰਸੀ ਨੇਤਾ ਅਰੁਣ ਸ਼ਰਮਾ ਅਤੇ ਵਰੁਣ ਚੋਪੜਾ ਆਪਣੀਆਂ ਗੱਡੀਆਂ ਲੈ ਕੇ ਪੁੱਜੇ ਕਿਉਂਕਿ ਮੌਕੇ ’ਤੇ ਫਾਇਰ ਬ੍ਰਿਗੇਡ ਵੈਨ ਉਪਲਬਧ ਨਹੀਂ ਸੀ।

ਇਹ ਵੀ ਪੜ੍ਹੋ : ਗਲ਼ਾ ਘੁੱਟ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਚਰਿੱਤਰ 'ਤੇ ਸੀ ਸ਼ੱਕ, ਖੁਦਕੁਸ਼ੀ ਦੱਸ ਪੁਲਸ ਨੂੰ ਕੀਤਾ ਗੁੰਮਰਾਹ

ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ’ਚ ਹਾਦਸਾ ਹੋਇਆ, ਉਸ ਦੀ ਉੱਪਰ ਵਾਲੀ ਮੰਜ਼ਿਲ ’ਤੇ 3 ਲੋਕ ਸੌਂ ਰਹੇ ਸਨ ਅਤੇ ਉੱਪਰ ਜਾਂਦੀਆ ਪੌੜੀਆਂ ’ਤੇ ਲੱਗੇ ਦਰਵਾਜ਼ੇ ’ਤੇ ਬਾਹਰੋਂ ਤਾਲਾ ਲਗਾਇਆ ਹੋਇਆ ਸੀ। ਜਿਉਂ ਹੀ ਫੈਕਟਰੀ ਦੀ ਗਰਾਊਂਡ ਫਲੋਰ ’ਤੇ ਅੱਗ ਲੱਗੀ ਤਾਂ ਉਸ ਦੀਆਂ ਲਪਟਾਂ ਉੱਪਰ ਤੱਕ ਫੈਲ ਗਈਆਂ, ਜਿਸ ਕਾਰਨ ਉਪਰ ਵਾਲੇ ਲੋਕਾਂ ਨੇ ਬਾਹਰ ਕੱਢਣ ਲਈ ਰੌਲ਼ਾ ਪਾਇਆ। ਫਾਇਰ ਬ੍ਰਿਗੇਡ ਅਤੇ ਪੁਲਸ ਦੀ ਸਹਾਇਤਾ ਨਾਲ ਗੇਟ ਨੂੰ ਲੱਗੇ ਜਿੰਦਰੇ ਨੂੰ ਤੋੜਿਆ ਗਿਆ ਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਖ਼ਬਰ ਲਿਖੇ ਜਾਣ ਤੱਕ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਪੁੱਜ ਚੁੱਕੀਆਂ ਸਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh