ਕੌਂਸਲਰ ਤੇ ਅਧਿਕਾਰੀਆਂ ਨੂੰ ਠੰਡਾ ਰੱਖਣ ਲਈ ਲਾਏ ਟੈਂਪਰੇਰੀ ਏ. ਸੀ.

09/13/2017 6:25:37 AM

ਅੰਮ੍ਰਿਤਸਰ,   (ਵੜੈਚ)-   ਨਗਰ ਨਿਗਮ ਲਈ ਗੁਰੂ ਨਾਨਕ ਭਵਨ ਕਮਾਊ ਪੁੱਤ ਦੀ ਤਰ੍ਹਾਂ ਹੈ, ਜਿਥੇ ਸ਼ਹਿਰਵਾਸੀ ਹਾਲ ਦਾ ਕਿਰਾਇਆ ਦੇ ਕੇ ਨਿਗਮ ਦਾ ਗੱਲਾ ਭਰ ਰਹੇ ਹਨ ਪਰ ਇਥੋਂ ਦੇ ਕੰਡਮ ਹੋਏ ਏ. ਸੀ. ਪਲਾਂਟ ਦਾ ਦੀਵਾਲੀਆਪਨ ਹਾਊਸ ਦੀ ਬੈਠਕ ਵਿਚ ਵੀ ਦੇਖਣ ਨੂੰ ਮਿਲਿਆ। ਪਿਛਲੇ ਕਈ ਮਹੀਨਿਆਂ ਤੋਂ ਹਾਲ ਵਿਚ ਆਉਣ ਵਾਲੇ ਲੋਕ ਠੰਡੀਆਂ ਹਵਾਵਾਂ ਤੋਂ ਵਾਂਝੇ ਰਹੇ ਹਨ।
ਹਾਊਸ ਦੀ ਬੈਠਕ ਦੌਰਾਨ ਕੌਂਸਲਰ ਤੇ ਅਧਿਕਾਰੀਆਂ ਨੂੰ ਗਰਮੀ ਤੋਂ ਬਚਾਉਣ ਲਈ ਟੈਂਪਰੇਰੀ ਏ. ਸੀ. ਅਤੇ ਪੱਖਿਆਂ ਦਾ ਇੰਤਜ਼ਾਮ ਕੀਤਾ ਗਿਆ, ਹਾਲਾਂਕਿ ਏ. ਸੀ. ਦੀ ਮਾੜੀ ਵਿਵਸਥਾ ਲਈ 'ਪੰਜਾਬ ਕੇਸਰੀ ਗਰੁੱਪ' ਵੱਲੋਂ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਾਊਸ ਦੇ ਮਤਿਆਂ ਵਿਚ ਏ. ਸੀ. ਪਲਾਂਟ ਦੀ ਰਿਪੇਅਰ ਦਾ ਫਿਲਹਾਲ ਮਤਾ ਵੀ ਪਾਸ ਕੀਤਾ ਗਿਆ।
ਏ. ਸੀ. ਅੱਗੇ ਵੱਡੇ ਪੱਖੇ ਲਾਏ ਗਏ ਹਨ ਤਾਂ ਕਿ ਏ. ਸੀ. ਦੀ ਠੰਡੀ ਹਵਾ ਮੇਅਰ, ਕਮਿਸ਼ਨਰ, ਕੌਂਸਲਰਾਂ ਤੇ ਅਧਿਕਾਰੀਆਂ ਤੱਕ ਆਸਾਨੀ ਨਾਲ ਜਾ ਸਕੇ। ਹਾਊਸ ਦੀ ਬੈਠਕ ਦੌਰਾਨ ਹਾਲ ਨੂੰ ਤਾਂ ਕਿਸੇ ਤਰੀਕੇ ਠੰਡਾ ਰੱਖਿਆ ਗਿਆ ਪਰ ਹਾਲ ਕਿਰਾਏ 'ਤੇ ਲੈਣ ਵਾਲੇ ਲੋਕ ਠੰਡੀਆਂ ਹਵਾਵਾਂ ਦਾ ਆਨੰਦ ਕਿਵੇਂ ਤੇ ਕਦੋਂ ਲੈਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।