ਜਗਰਾਓਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੀ 'ਕੋਰੋਨਾ' ਕਾਰਨ ਮੌਤ, ਪਤੀ ਤੇ ਧੀ ਵੀ ਪਾਜ਼ੇਟਿਵ

01/23/2021 2:14:40 PM

ਜਗਰਾਓਂ (ਚਾਹਲ) : ਜਗਰਾਓਂ ਦੇ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸਕੂਲ ਦੀ ਇਕ ਅਧਿਆਪਕਾ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਅਧਿਆਪਕਾ ਤੇਜਿੰਦਰ ਕੌਰ ਨੂੰ ਕੋਰੋਨਾ ਹੋਣ ਦੇ ਚੱਲਦਿਆਂ ਸਾਹ ਲੈਣ 'ਚ ਦਿੱਕਤ ਆ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਡੀ. ਐਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : 11ਵੇਂ ਗੇੜ ਦੀ ਮੀਟਿੰਗ ਅਸਫ਼ਲ ਰਹਿਣ 'ਤੇ 'ਭਗਵੰਤ ਮਾਨ' ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਇਸ ਦੇ ਨਾਲ ਹੀ ਤੇਜਿੰਦਰ ਕੌਰ ਦੀ ਧੀ ਅਤੇ ਪਤੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਤੇਜਿੰਦਰ ਕੌਰ ਦਾ ਪਤੀ ਵੀ ਪ੍ਰਾਇਮਰੀ ਸਕੂਲ 'ਚ ਅਧਿਆਪਕ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੇਜਿੰਦਰ ਕੌਰ ਦੀ ਕੋਰੋਨਾ ਰਿਪੋਰਟ 2 ਵਾਰ ਨੈਗੇਟਿਵ ਆ ਚੁੱਕੀ ਸੀ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ : ਬਰਡ ਫਲੂ : ਡੇਰਾਬੱਸੀ 'ਚ 'ਮੁਰਗੀਆਂ' ਨੂੰ ਮਾਰਨ ਦੀ ਪ੍ਰਕਿਰਿਆ ਸ਼ੁਰੂ, ਅਗਲੇ ਹੁਕਮਾਂ ਤੱਕ ਸੀਲ ਰਹਿਣਗੇ ਪੋਲਟਰੀ ਫਾਰਮ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਸੂਬੇ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦਾ ਬੁਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਨਿੱਜੀ ਸਕੂਲਾਂ 'ਚ ਬੱਚੇ ਘੱਟ ਜਾ ਰਹੇ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆਂ 'ਤੇ ਸਕੂਲ ਆਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, 'ਸੁਨਹਿਰੀ ਮੌਕੇ' ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ

ਇਸ ਦੌਰਾਨ ਜੇਕਰ ਬੱਚਿਆਂ ਦੀ ਸਿਹਤ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। 
ਨੋਟ : ਸਰਕਾਰੀ ਅਧਿਆਪਕਾ ਦੀ ਕੋਰੋਨਾ ਕਾਰਨ ਹੋਈ ਮੌਤ ਬਾਰੇ ਤੁਹਾਡੀ ਕੀ ਹੈ ਰਾਏ
 

Babita

This news is Content Editor Babita