ਅਧਿਆਪਕ ਨਾਲ ਬਦਤਮੀਜ਼ੀ ਕਰਦੇ ਹੋਏ ਪਿੰਡ ਦੇ ਵਿਅਕਤੀ ਨੇ ਮਾਰੇ ਥੱਪੜ, ਮਾਮਲਾ ਦਰਜ

03/10/2020 1:17:30 PM

ਭਦੌੜ (ਰਾਕੇਸ਼) - ਰਾਮਗੜ੍ਹ ਪਿੰਡ ਦੇ ਸਰਕਾਰੀ  ਹਾਈ ਸਕੂਲ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਪਿੰਡ ਰਾਮਗੜ੍ਹ ਦੇ ਇੰਚਾਰਜ ਹਾਕਮ ਸਿੰਘ ਨਾਲ ਪਿੰਡ ਦੇ ਹੀ ਇਕ ਵਿਅਕਤੀ ਨੇ ਬਦਤਮੀਜ਼ੀ ਕਰਕੇ ਹੋਏ ਉਸ ਦੇ ਥੱਪੜ ਮਾਰ ਦਿੱਤੇ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਟੱਲੇਵਾਲ ਦੀ ਪੁਲਸ ਨੇ ਪਸਵਕ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਪੁੱਤਰ ਉਜਾਗਰ ਸਿੰਘ ਦੇ ਖਿਲਾਫ ਬਦਮੀਜ਼ੀ ਅਤੇ ਥੱਪੜ ਮਾਰ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਦਿੱਤਾ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਹਾਕਮ ਸਿੰਘ ਨੇ ਦੱਸਿਆ ਕਿ ਸਕੂਲ ’ਚ ਬੱਚਿਆਂ ਦੇ ਪੇਪਰ ਹੋ ਰਹੇ ਹਨ। ਪੇਪਰ ਦੌਰਾਨ ਰਣਜੀਤ ਸਿੰਘ ਆਪਣੇ ਦਰਜਨ ਸਾਥੀਆਂ ਨਾਲ ਸਕੂਲ ’ਚ ਆ ਗਿਆ ਅਤੇ ਉਸ ਨੂੰ ਮਤਿਆ ਵਾਲਾ ਰਜਿਸਟਰ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਰਜਿਸਟਰ ਦੇਣ ਲੱਗਾ ਤਾ ਉਸ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੇ ਬਾਰੇ ਪੱਤਾ ਲੱਗਣ ’ਤੇ ਪਿੰਡ ਦੀ ਪੰਚਾਇਤ ਸਰਪੰਚ ਰਾਜਵਿੰਦਰ ਰਾਜਾ ਦੀ ਅਗਵਾਈ ਹੇਠ ਸਕੂਲ ਪਹੁੰਚ ਗਏ। ਅਧਿਆਪਕ ਨੇ ਥਾਣਾ ਟੱਲੇਵਾਲ ਦੀ ਐੱਸ. ਐੱਚ. ਓ. ਅਮਨਦੀਪ ਕੌਰ ਨੂੰ ਇਸ ਮਾਮਲੇ ਦੇ ਸਬੰਧ ’ਚ ਰਿਪੋਕਟ ਦਰਜ ਕਰਵਾਉਂਦੇ ਹੋਏ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। 

ਮਿਲੀ ਜਾਣਕਾਰੀ ਅਨੁਸਾਰ ਪੱਤਾ ਲੱਗਾ ਕਿ ਉਕਤ ਚੇਅਰਮੈਨ ਦੇ ਪਸਵਕ ਕਮੇਟੀ ਦੇ ਖਾਤੇ ’ਚ ਐੱਮ.ਪੀ. ਭਗਵੰਤ ਮਾਨ ਦੇ ਕੋਟੇ ’ਚੋਂ 2 ਲੱਖ ਰੁਪਏ ਦੀ ਗ੍ਰਾਂਟ ਆਈ ਹੋਈ ਹੈ। ਦੂਜੇ ਪਾਸੇ ਉਸ ਚੇਅਰਮੈਨ ਦੇ ਕਾਰਜਕਾਲ ਦੀ ਮਿਆਦ 31 ਮਾਰਚ ਨੂੰ ਮੁੱਕ ਰਹੀ ਹੈ। ਇਸ ਲਈ ਉਹ ਆਪਣੇ ਹੱਥੀਂ ਕੰਮ ਕਰਵਾਉਣ ਲਈ ਜਲਦੀ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਉਸ ਨੇ ਕੁਝ ਵਿਅਕਤੀ ਲਿਆ ਕੇ ਕਥਿਤ ਤੌਰ ’ਤੇ ਸਕੂਲ ਦੀ ਕੰਧ ਢਾਹ ਦਿੱਤੀ ਸੀ, ਜਿਸ ਦਾ ਮੁੜ ਤੋਂ ਕੰਮ ਉਹ ਆਪ ਸਭ ਤੋਂ ਅੱਗੇ ਹੋ ਕੇ ਕਰਵਾਉਣਾ ਚਾਹੁੰਦਾ ਸੀ। ਸਕੂਲ ਵਿਦਿਆਰਥੀਆਂ ਦੇ ਪੇਪਰ ਹੋਣ ਕਾਰਨ ਜ਼ਿਲਾ ਸਿੱਖਿਆ ਅਫਸਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਹੁਕਮ ਜਾਰੀ ਕੀਤੇ ਸਨ ਕਿ ਇਹ ਸਾਰੇ ਕੰਮ 31 ਮਾਰਚ ਤੋਂ ਬਾਅਦ ਹੀ ਸ਼ੁਰੂ ਕੀਤੇ ਜਾਣ। ਇਸੇ ਕਰਕੇ ਉਸ ਨੇ ਗੁੱਸੇ ’ਚ ਆ ਕੇ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ।

rajwinder kaur

This news is Content Editor rajwinder kaur