ਅਧਿਆਪਕ ਦੀ ਦਬੰਗਈ, ਕੁੱਟਮਾਰ ਕਰ ਕੇ ਵਿਦਿਆਰਥੀ ਨੂੰ ਕਰ ਦਿੱਤਾ ਲਾਲ (ਵੀਡੀਓ)

05/26/2017 12:08:29 PM

ਤਰਨਤਾਰਨ— ਜ਼ਿਲੇ ਦੇ ਸਰਕਾਰੀ ਸੈਕੰਡਰੀ ਸਕੂਲ ''ਚ ਇਕ ਅਧਿਆਪਕ ਵੱਲੋਂ 7ਵੀਂ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਸਰੀਰ ''ਤੇ ਪਏ ਕੁੱਟਮਾਰ ਦੇ ਨਿਸ਼ਾਨ ਦੇਖਣ ''ਤੇ ਸਾਫ ਜ਼ਾਹਰ ਹੁੰਦਾ ਹੈ ਕਿ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਦੋਂ ਇਸ ਕੁੱਟਮਾਰ ਬਾਰੇ ਅਧਿਆਪਕ ਤੋਂ ਪੁੱਛਿਆ ਗਿਆ ਤਾਂ ਉਹ ਕੈਮਰੇ ਸਾਹਮਣੇ ਆਪਣੇ ਹੀ ਬਿਆਨਾਂ ਤੋਂ ਮੁਕਰ ਗਿਆ। ਪਹਿਲਾਂ ਮਾਸਟਰ ਨੇ ਕੁੱਟਮਾਰ ਕਰਨ ਦੀ ਗੱਲ ਮੰਨੀ ਫਿਰ ਇਸ ਤੋਂ ਇਨਕਾਰ ਕਰਦੇ ਹੋਏ ਬਾਹਰ ਚਲਾ ਗਿਆ।
ਜ਼ਿਕਰਯੋਗ ਹੈ ਕਿ ਪੰਜਾਬ ਬੋਰਡ ਵੱਲੋਂ ਦਿੱਤੇ ਗਏ ਦੱਸਵੀਂ ਦੇ ਨਤੀਜਿਆਂ ''ਚ ਤਰਨਤਾਰਨ ਦਾ ਨਤੀਜਾ ਸਭ ਤੋਂ ਬੁਰਾ ਆਇਆ ਹੈ। ਜਿਸ ਤੋਂ ਲੱਗਦਾ ਹੈ ਕਿ ਹੁਣ ਅਧਿਆਪਕ ਨਤੀਜਿਆਂ ਦਾ ਗੁੱਸਾ ਵਿਦਿਆਰਥੀਆਂ ''ਤੇ ਕੱਢ ਰਹੇ ਹਨ।