ਤਰੁਣ ਚੁੱਘ ਨੇ ਕਾਂਗਰਸ ਤੋਂ ਮੰਗੇ ਇਨ੍ਹਾਂ ਸਵਾਲਾਂ ਦੇ ਜਵਾਬ, ਦਿਗਵਿਜੇ ਸਿੰਘ 'ਤੇ ਵੀ ਵਿੰਨ੍ਹੇ ਨਿਸ਼ਾਨੇ

01/26/2023 9:52:06 PM

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਰਾਜਨੀਤਕ ਗੁਰੂ ਦਿਗਵਿਜੇ ਸਿੰਘ ਹੋਣ ਜਾਂ ਕਾਂਗਰਸ, ਇਨ੍ਹਾਂ ਨੇ ਹਮੇਸ਼ਾ ਭਾਰਤੀ ਸੈਨਾ ਦਾ ਅਪਮਾਨ ਕੀਤਾ ਹੈ। ਇਨ੍ਹਾਂ ਵੱਲੋਂ ਅੱਤਵਾਦੀਆਂ ਨੂੰ ਬਿਰਯਾਨੀ ਖੁਆਈ ਜਾਂਦੀ ਹੈ, ਉਨ੍ਹਾਂ ਲਈ ਰੈੱਡ ਕਾਰਪੈੱਟ ਵਿਛਾਏ ਜਾਂਦੇ ਹਨ। ਸੋਨੀਆ ਗਾਂਧੀ ਰਾਤ ਨੂੰ ਰੋਂਦੀ ਹੈ ਕਿਉਂਕਿ ਬਾਟਲਾ ਕਾਂਡ 'ਚ ਅੱਤਵਾਦੀ ਮਰ ਜਾਂਦਾ ਹੈ ਤੇ ਉਸ ਦੀ ਪ੍ਰੈੱਸ ਕਾਨਫਰੰਸ ਕੀਤੀ ਜਾਂਦੀ ਹੈ। ਭਾਰਤ ਦੀ ਵੀਰ ਸੈਨਾ ਤੋਂ ਹਿਸਾਬ ਮੰਗਿਆ ਜਾਂਦਾ ਹੈ ਕਿ ਕਿੰਨੀਆਂ ਗੋਲੀਆਂ ਚੱਲੀਆਂ, ਕਿੰਨੇ ਅੱਤਵਾਦੀ ਮਰੇ। ਇਸ ਦੇ ਲਈ ਦਿਗਵਿਜੇ ਸਿੰਘ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ

ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਤਥਾ-ਕਥਿਤ ਭਾਰਤ ਜੋੜੋ ਯਾਤਰਾ ਦਾ ਰੂਟ ਅਤੇ ਕੀ ਬੋਲਣਾ ਹੈ, ਇਹ ਦਿਗਵਿਜੇ ਸਿੰਘ ਤੈਅ ਕਰਦੇ ਹਨ, ਜੇ ਉਹ ਤੁਹਾਡੇ ਕਹਿਣੇ ਵਿੱਚ ਨਹੀਂ ਤਾਂ ਉਹ ਤੁਹਾਡੇ ਨੀਤੀ ਨਿਰਧਾਰਤ ਕਿਵੇਂ ਹੋਏ। ਇਕ ਪਾਸੇ ਅਨਿਲ ਐਂਟਨੀ ਦੇ ਇਕ ਟਵੀਟ ਬਦਲੇ ਪਾਰਟੀ ਉਸ 'ਤੇ ਦਬਾਅ ਪਾਉਂਦੀ ਹੈ ਤੇ ਉਸ ਨੂੰ ਪਾਰਟੀ ਛੱਡਣੀ ਪੈਂਦੀ ਹੈ ਤੇ ਦੂਜੇ ਪਾਸੇ ਦਿਗਵਿਜੇ ਸਿੰਘ ਜੋ ਬੋਲ ਰਹੇ ਹਨ, ਤੁਸੀਂ ਕਹਿੰਦੇ ਹੋ ਕਿ ਇਹ ਉਨ੍ਹਾਂ ਦੇ ਵਿਅਕਤੀਗਤ ਵਿਚਾਰ ਹਨ। ਚੁੱਘ ਨੇ ਕਿਹਾ ਕਿ ਇਸ 'ਤੇ ਪਾਰਟੀ ਨੇ ਕਾਰਵਾਈ ਕਿਉਂ ਨਹੀਂ ਕੀਤੀ। ਇਹ ਕਾਂਗਰਸ ਦਾ ਦੋਹਰਾ ਚਿਹਰਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh