ਕਿਸੇ ਵੀ ਸਰਕਾਰ ਨੇ ਮੁਸ਼ਕਲਾਂ ਨਾਲ ਜੂਝ ਰਹੇ ਸਰਹੱਦੀ ਲੋਕਾਂ ਦੀ ਸਾਰ ਨਹੀਂ ਲਈ : ਬੀਬੀ ਖਾਲਡ਼ਾ

04/22/2019 4:39:00 AM

ਤਰਨਤਾਰਨ (ਨਰਿੰਦਰ)-ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ 72 ਸਾਲ ਹੋ ਚੁੱਕੇ ਦੇਸ਼ ’ਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਪਰ ਕਿਸੇ ਵੀ ਸਰਕਾਰ ਨੇ ਸਰਹੱਦੀ ਲੋਕਾਂ ਜੋ ਕਿ ਹੁਣ ਤੱਕ ਮੁਸ਼ਕਲਾਂ ਨਾਲ ਜੂਝ ਰਹੇ ਹਨ, ਕਿਸੇ ਨੇ ਇਨ੍ਹਾਂ ਦੀ ਸਾਰ ਨਹੀਂ ਲਈ ਸਗੋਂ ਹਰ ਵਾਰ ਸਿਰਫ ਫੋਕੇ ਲਾਰਿਆਂ ਨਾਲ ਹੀ ਇਨ੍ਹਾਂ ਲੋਕਾਂ ਦਾ ਢਿੱਡ ਭਰ ਛੱਡਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਏਕਤਾ ਪਾਰਟੀ ਤੇ ਪੀ.ਡੀ.ਏ. ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲਡ਼ਾ ਨੇ ਕਿਹਾ ਕਿ ਸਰਹੱਦੀ ਬੇਰੋਜ਼ਗਾਰ ਨੌਜਵਾਨਾਂ ਲਈ ਕੋਈ ਪੈਕਿਜ ਨਹੀਂ, ਇੱਥੇ ਵਿੱਦਿਆ ਤੇ ਸਿਹਤ ਸਹੂਲਤਾਂ ਦਾ ਜਨਾਜਾ ਨਿਕਲਿਆ ਪਿਆ ਪ੍ਰੰਤੂ ਕੋਈ ਵੀ ਸਰਕਾਰ ਇਨ੍ਹਾਂ ਲਈ ਚਿੰਤਤ ਨਹੀਂ ਅਤੇ ਇਥੋਂ ਜਿੱਤ ਕੇ ਹੁਣ ਤੱਕ ਗਏ ਕਿਸੇ ਵੀ ਐੱਮ.ਪੀ. ਨੇ ਇਨ੍ਹਾਂ ਲੋਕਾਂ ਲਈ ਕਦੀ ਲੋਕ ਸਭਾ ’ਚ ਆਵਾਜ਼ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਨਤਾ ਨੇ ਮੌਕਾ ਦਿੱਤਾ ਤਾਂ ਮੈਂ ਸਰਹੱਦੀ ਲੋਕਾਂ ਦੀ ਲੋਕ ਸਭਾ ’ਚ ਆਵਾਜ਼ ਬਣਾਂਗੀ ਇਹ ਮੇਰਾ ਵਾਅਦਾ ਹੈ।