ਬੀਬੀ ਜਗੀਰ ਕੌਰ ਦੀ ਰੈਲੀ ''ਚ ਕੁੰਡੀ ਕਨੈਕਸ਼ਨ

05/12/2019 11:07:36 AM

ਤਰਨਤਾਰਨ (ਵਿਜੇ ਕੁਮਾਰ) : ਖਡੂਰ ਸਾਹਿਬ 'ਚ ਬੀਬੀ ਜਗੀਰ ਕੌਰ ਦੇ ਹੱਕ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਲੋਂ ਪ੍ਰਚਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਰੈਲੀ 'ਚ ਦਿਲ ਖੋਲ ਕੇ ਪੱਖੇ ਤੇ ਲਾਊਡ ਸਪੀਕਰ ਵੱਜ ਰਹੇ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰੈਲੀ 'ਚ ਦਿਲ ਖੋਲ੍ਹ ਕੇ ਬਿਜਲੀ ਫੂਕੀ ਗਈ ਪਰ ਸਭ ਕੁੰਡੀ ਕੁਨੈਕਸ਼ਨ 'ਤੇ ਸੀ। ਜੀ ਹਾਂ, ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਵੀ ਚੋਰੀ ਦੀ ਬਿਜਲੀ 'ਤੇ ਰੈਲੀਆਂ ਦਾ ਸਿਲਸਿਲਾ ਛੋਹ ਲਿਆ ਹੈ। ਸਬੂਤ ਨੇ ਇਹ ਤਸਵੀਰਾਂ, ਜੋ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਖੇਤਾਂ 'ਚੋਂ ਲੰਘਦੀਆਂ ਬਿਜਲੀ ਦੀਆਂ ਤੋਂ ਕੁੰਡੀਆਂ ਲਾ ਕੇ ਬੱਤੀ ਖਿੱਚੀ ਜਾ ਰਹੀ ਹੈ। ਹਾਲਾਂਕਿ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਰੈਲੀ ਨਿਰੋਲ ਜਨਰੈਟਰ 'ਤੇ ਚਲਾਈ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 6 ਦਿਨਾਂ ਤੋਂ ਇਸੇ ਤਰ੍ਹਾਂ ਕੁੰਡੀਆਂ 'ਤੇ ਬਿਜਲੀ ਚੱਲ ਰਹੀ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। 

ਸਿਰਫ ਚੋਰੀ ਦੀ ਬੱਤੀ ਹੀ ਨਹੀਂ, ਜਗੀਰ ਕੌਰ ਦੀ ਰੈਲੀ 'ਚ ਅਜਿਹਾ ਖਾਸ ਵੇਖਣ ਨੂੰ ਮਿਲਿਆ , ਜੋ ਸ਼ਾਇਦ ਅੱਜ ਤੱਕ ਅਕਾਲੀਆਂ ਦੀ ਰੈਲੀ 'ਚ ਕਦੇ ਨਹੀਂ ਹੋਇਆ ਹੋਵੇਗਾ। ਰੈਲੀ ਦੌਰਾਨ ਜਦੋਂ ਬਾਦਲ ਸਣੇ ਹੋਰ ਸੀਨੀਅਰ ਲੀਡਰਸ਼ਿਪ ਸਟੇਜ 'ਤੇ ਬੈਠੀ ਸੀ ਤਾਂ ਅਚਾਨਕ ਪਿਛੇ ਪਾਰਟੀ ਦਾ ਫਲੈਕਸ ਡਿੱਗ ਗਿਆ, ਜਿਸਨੂੰ ਕੁਝ ਵਰਕਰਾਂ ਨੇ ਸਹਾਰਾ ਦੇ ਕੇ ਲੀਡਰਾਂ 'ਤੇ ਡਿੱਗਣ ਤੋਂ ਰੋਕਿਆ।  ਹੋਰ ਤਾਂ ਹੋਰ ਰੈਲੀ 'ਚ ਜ਼ਿਆਦਾਤਰ ਕੁਰਸੀਆਂ ਖਾਲੀ ਹੀ ਵਿਖਾਈ ਦਿੱਤੀਆਂ, ਜਦਕਿ ਪ੍ਰਕਾਸ਼ ਸਿੰਘ ਬਾਦਲ ਇਸ ਰੈਲੀ ਨੂੰ ਰੈਲਾ ਕਹਿ ਕੇ ਸੰਬੋਧਨ ਕਰਦੇ ਨਜ਼ਰ ਆਏ।  

Baljeet Kaur

This news is Content Editor Baljeet Kaur