ਦੁਬਈ 'ਚ ਜਵਾਨ ਪੁੱਤ ਦੀ ਮੌਤ, ਲਾਸ਼ ਦੇਖਣ ਨੂੰ ਤਰਸਿਆ ਪਰਿਵਾਰ

06/15/2020 10:15:09 AM

ਤਪਾ ਮੰਡੀ (ਧਰਮਿੰਦਰ ਸਿੰਘ ਧਾਲੀਵਾਲ) : ਭਦੌੜ ਦੇ ਨੇੜੇ ਪਿੰਡ ਵਿਧਾਤਾ ਦੇ ਇਕ ਨੌਜਵਾਨ ਦੀ ਕਰੀਬ ਸਵਾ ਮਹੀਨਾ ਪਹਿਲਾਂ ਦੁਬਈ 'ਚ ਮੌਤ ਹੋ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਉਸ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕਰ ਰਿਹਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।  

ਇਹ ਵੀ ਪੜ੍ਹੋਂ : ਗੁਰੂ ਘਰ 'ਚ ਦਿਖਿਆ ਤਾਲਾਬੰਦੀ ਦਾ ਅਸਰ, ਸੰਗਤਾਂ ਦੀ ਆਮਦ ਰਹੀ ਬਹੁਤ ਘੱਟ

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜਸਵੰਤ ਸਿੰਘ ਕਈ ਸਾਲਾ ਤੋਂ ਦੁਬਈ 'ਚ ਰਹਿ ਰਿਹਾ ਸੀ ਤੇ ਢਾਈ ਮਹੀਨੇ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਦੁਬਾਈ ਵਾਪਸ ਪਰਤਿਆ ਪਰ ਸਵਾ ਮਹੀਨੇ ਪਹਿਲਾਂ ਦੁਬਈ ਤੋਂ ਉਨ੍ਹਾਂ ਨੂੰ ਖਬਰ ਮਿਲੀ ਕਿ ਜਸਵੰਤ ਦੀ ਮੌਤ ਹੋ ਗਈ ਹੈ, ਜਿਸ ਮਗਰੋਂ ਉਹ ਸਰਕਾਰ ਅੱਗੇ ਜਸਵੰਤ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਨੇ ਪਰ ਕੋਈ ਸੁਣਵਾਈ ਨਹੀਂ ਹੋਈ, ਇੰਨਾ ਹੀ ਨਹੀਂ ਅਜੇ ਤੱਕ ਉਨ੍ਹਾਂ ਨੂੰ ਜਸਵੰਤ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਵੀ ਨਹੀਂ ਕੀਤੀ ਗਈ। ਜਵਾਨ ਪੁੱਤ ਦੀ ਮੌਤ ਦੀ ਖਬਰ ਨੇ ਜਿਥੇ ਬਜ਼ੁਰਗ ਪਿਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਥੇ ਹੀ ਜਸਵੰਤ ਦੀਆਂ ਭੈਣਾਂ ਤੇ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋਂ : ਗੁਰਦਾਸਪੁਰ 'ਚ ਔਰਤ ਸਮੇਤ 3 ਨਵੇਂ ਮਰੀਜ਼ਾਂ ਦੀ ਪੁਸ਼ਟੀ

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਪੰਡੋਰੀ ਨੇ ਜਿਥੇ ਜਸਵੰਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਭਗਵੰਤ ਮਾਨ ਨੂੰ ਅਪੀਲ ਕੀਤੀ ਉਥੇ ਹੀ ਸੂਬਾ ਤੇ ਕੇਂਦਰ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਣਦੀ ਸਹਾਇਤਾ ਕਰਨ ਦੀ ਮੰਗ ਵੀ ਕੀਤੀ ਹੈ। 

Baljeet Kaur

This news is Content Editor Baljeet Kaur