ਉਪ ਚੌਣ ਦੌਰਾਨ ਤਾਂਗਰਾ ਤੇ ਦਰਸ਼ਨ ਸਿੰਘ ਬਣੇ ਕੌਂਸਲਰ

02/16/2018 6:04:46 PM

ਜ਼ੀਰਾ (ਅਕਾਲੀਆਵਾਲਾ) - ਨਗਰ ਕੌਂਸਲ ਜ਼ੀਰਾ ਵਾਰਡ ਨੰ: 15 ਅਤੇ 9 ਦੀਆਂ 2 ਖਾਲੀ ਪਈਆ ਹੋਇਆ ਹਨ। ਇਨ੍ਹਾਂ ਸੀਟਾਂ 'ਤੇ ਉਪ ਚੌਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਹਰੀਸ਼ ਕੁਮਾਰ ਤਾਂਗਰਾ ਅਤੇ ਦਰਸ਼ਨ ਸਿੰਘ ਦੀ ਬਿਨਾਂ ਮੁਕਾਬਲੇ ਤੋਂ ਚੋਣ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਹਰੀਸ਼ ਤਾਂਗਰਾ ਇਸ ਤੋਂ ਪਹਿਲਾਂ ਜ਼ੀਰਾ ਕਰਿਆਨਾ ਯੂਨੀਅਨ ਦੇ ਪ੍ਰਧਾਨ ਹਨ। ਸਾਬਕਾ ਮੰਤਰੀ ਜਥੇ: ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਜ਼ੀਰਾ ਦੀ ਯੋਗ ਅਗਵਾਈ ਹੇਠ ਇਨ੍ਹਾਂ ਨੂੰ ਟਿਕਟ ਦਿੱਤੀ। ਅੱਜ ਐਸ. ਡੀ. ਐਮ. ਜ਼ੀਰਾ ਅਮਿਤ ਗੁਪਤਾ ਨੇ ਉਨ੍ਹਾਂ ਨੂੰ ਜਿੱਤ ਦੇ ਸਰਟੀਫਿਕੇਟ ਜਾਰੀ ਕੀਤੇ । ਇਸ ਮੌਕੇ ਕਾਂਗਰਸ ਪ੍ਰਧਾਨ ਡਾਂ: ਰਛਪਾਲ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਬਲਵਿੰਦਰ ਸਿੰਘ ਬੁੱਟਰ, ਨਰੇਸ਼ ਜੈਨ, ਹਰਵਿੰਦਰ ਪੁਰੀ ਆਦਿ ਆਗੂ ਹਾਜ਼ਰ ਸਨ । ਜਿੰਨਾਂ ਨੇ ਤਾਂਗਰਾ ਅਤੇ ਦਰਸ਼ਨ ਸਿੰਘ ਦੇ ਕੌਂਸਲਰ ਬਣਨ ਤੇ ਜਥੇ: ਜ਼ੀਰਾ ਦਾ ਧੰਨਵਾਰ ਕਰਦਿਆ ਆਖਿਆ ਕਿ ਚੁਣੇ ਨੁਮਾਂਇੰਦੇ ਸ਼ਹਿਰ ਦੇ ਵਿਕਾਸ਼ 'ਚ ਅਹਿਮ ਯੋਗਦਾਨ ਪਾਉਣਗੇ ।