ਟਾਂਡਾ: ਪਿੰਡ ਖੋਖਰ ਦੇ ਭੱਠੇ ''ਤੇ ਡੂੰਘੇ ਟੋਏ ਡੁੱਬਣ ਕਾਰਨ 2 ਬੱਚਿਆਂ ਦੀ ਮੌਤ

09/30/2018 9:31:35 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ )— ਟਾਂਡਾ ਨਜ਼ਦੀਕੀ ਪਿੰਡ ਖੋਖਰ ਦੇ ਇੱਕ ਭੱਠੇ 'ਤੇ ਇਕ ਡੂੰਘੇ ਟੋਏ ਡੁੱਬਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੇ 7-8 ਸਾਲ ਦੇ 2 ਬੱਚਿਆਂ ਦੀ ਮੌਤ ਹੋ ਗਈ। ਹਾਦਸਾ ਐਤਵਾਰ ਦੇਰ ਸ਼ਾਮ ਦਾ ਹੈ, ਜਿੱਥੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚੇ ਸ਼ਿਵਮ ਪੁੱਤਰ ਬਦਾਮ ਅਤੇ ਅਮਨ ਪੁੱਤਰ ਸੁਰੇਸ਼ ਸ਼ਾਮ ਨੂੰ ਭੱਠੇ ਤੇ ਹੀ ਖੇਡ ਰਹੇ ਸਨ। ਹਨੇਰਾ ਪੈਣ 'ਤੇ ਜਦੋ ਉਹ ਨਹੀਂ ਲੱਭੇ ਤਾਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਕਾਫੀ ਭਾਲ ਤੋਂ ਬਾਅਦ ਦੋਵੇਂ ਬੱਚੇ ਭੱਠੇ 'ਤੇ ਹੀ ਪਾਣੀ ਨਾਲ ਭਰੇ ਕਾਫੀ ਗਹਿਰੇ ਪਾਣੀ 'ਚ ਮਿਲੇ। ਦੋਵਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪਰੰਤੂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।