UP ''ਚ 55 ਸਿੱਖਾਂ ''ਤੇ ਦਰਜ ਮਾਮਲੇ ਰੱਦ ਕਰਵਾਉਣ ਲਈ ਦਾਦੂਵਾਲ ਨੇ ਰਾਮੂਵਾਲੀਆ ਦੀ ਕੀਤੀ ਸ਼ਲਾਘਾ

01/12/2020 10:00:40 AM

ਤਲਵੰਡੀ ਸਾਬੋ (ਮੁਨੀਸ਼) : ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਨਗਰ ਕੀਰਤਨ ਸਜਾ ਰਹੇ 55 ਸਿੱਖਾਂ 'ਤੇ ਪੁਲਸ ਵੱਲੋਂ ਦਰਜ ਕੀਤੇ ਮਾਮਲਿਆਂ ਨੂੰ ਰੱਦ ਕਰਵਾਉਣ ਲਈ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਯੂ. ਪੀ. ਦੇ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਦੀ ਸ਼ਲਾਘਾ ਕੀਤੀ ਹੈ।

ਜਾਰੀ ਪ੍ਰੈੱਸ ਬਿਆਨ ਰਾਹੀਂ ਜਥੇ. ਦਾਦੂਵਾਲ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ 55 ਸਿੱਖਾਂ 'ਤੇ ਮੁਕੱਦਮੇ ਦਰਜ ਕੀਤੇ ਸਨ ਜਿਨ੍ਹਾਂ ਨੂੰ ਲੈ ਕੇ ਸਿੱਖ ਸੰਗਤਾਂ 'ਚ ਰੋਸ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਕਿਹਾ ਕਿ ਯੂ. ਪੀ. 'ਚ ਪਿਛਲੀ ਸਮਾਜਵਾਦੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਉਕਤ ਪਰਚੇ ਰੱਦ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਅਤੇ ਪੁਲਸ ਅਫਸਰਾਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ, ਜਿਸ ਦੇ ਅਸਰ ਵਜੋਂ ਸਰਕਾਰ ਵੱਲੋਂ ਉਕਤ ਪਰਚੇ ਰੱਦ ਕਰ ਦਿੱਤੇ ਗਏ। ਜਥੇ. ਦਾਦੂਵਾਲ ਨੇ ਰਾਮੂਵਾਲੀਆ ਦੇ ਉਕਤ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਮੂਵਾਲੀਆ ਨੇ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਮੰਤਰੀ ਅਹੁਦੇ 'ਤੇ ਰਹਿੰਦਿਆਂ ਉੱਥੋਂ ਦੀ ਜੇਲ 'ਚ ਲੰਬੇ ਸਮੇਂ ਤੋਂ ਨਜ਼ਰਬੰਦ ਭਾਈ ਵਰਿਆਮ ਸਿੰਘ ਨੂੰ ਰਿਹਾਅ ਕਰਵਾਇਆ ਗਿਆ ਸੀ ਤੇ ਹੁਣ ਉਕਤ ਕਾਰਜ ਨਾਲ ਸਿੱਖ ਜਗਤ 'ਚ ਉਨ੍ਹਾਂ ਦਾ ਸਨਮਾਨ ਹੋਰ ਵਧੇਗਾ।

cherry

This news is Content Editor cherry