...ਤਾਂ ਇਸ ਲਈ ਤਲਵੰਡੀ ਦਾ ਨਾਂ ਪਿਆ ਤਖ਼ਤ ਸ੍ਰੀ ਦਮਦਮਾ ਸਾਹਿਬ

04/14/2018 5:18:48 PM

ਬਠਿੰਡਾ (ਵਿਜੇ/ਆਜ਼ਾਦ) — ਦਸ਼ਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਣ ਛੋਹ ਪ੍ਰਾਪਤ ਧਰਤੀ ਤਖਤ ਸ੍ਰੀ ਦਮਦਮਾ ਸਾਹਿਬ 'ਚ ਵਿਸਾਖੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦੀ ਇਕ ਵੱਡੀ ਮਹੱਤਤਾ ਹੈ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਨਦਪੁਰ ਸਾਹਿਬ 'ਚ ਜ਼ੁਲਮ ਦੇ ਖਿਲਾਫ ਮੁਗਲਾਂ ਨਾਲ ਲੜੇ ਤੇ ਤਲਵੰਡੀ ਪਹੁੰਚ ਕੇ ਉਨ੍ਹਾਂ ਨੇ ਦਮ ਲਿਆ। ਇਹ ਹੀ ਨਹੀਂ ਉਹ 9 ਮਹੀਨੇ ਤਲਵੰਡੀ 'ਚ ਹੀ ਰਹੇ, ਜਿਸ ਕਾਰਨ ਇਸ ਜਗ੍ਹਾ ਦਾ ਨਾਂ ਦਮਦਮਾ ਸਾਹਿਬ ਰੱਖਿਆ ਗਿਆ।
ਵਿਸਾਖੀ ਮਹੀਨੇ ਨਹਾਉਣ ਤੇ ਵਰਤ ਰੱਖਣ ਦਾ ਵੱਡਾ ਮਹੱਤਵ
ਵਿਸਾਖੀ ਇਕ ਅਜਿਹਾ ਤਿਉਹਾਰ ਹੈ ਜੋ ਹਿੰਦੂ ਤੇ ਸਿੱਖਾਂ ਦੀ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦਿੰਦਾ ਹੈ। ਹਿੰਦੂਆਂ ਲਈ ਬਿਕਰਮੀ ਕੈਲੇਂਡਰ ਮੁਤਾਬਕ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ। ਕਣਕ ਦੀ ਫਸਲ ਕੱਟਣ ਨੂੰ ਤਿਆਰ ਹੁੰਦੀ ਹੈ ਤੇ ਕਿਸਾਨ ਪਕ ਚੁੱਕੀ ਫਸਲ ਨੂੰ ਲੈ ਕੇ ਝੂਮਦੇ ਤੇ ਨੱਚਦੇ ਨਜ਼ਰ ਆਉਂਦੇ ਹਨ। ਵਿਸਾਖੀ ਮਹੀਨੇ 'ਚ ਨਹਾਉਣ ਤੇ ਵਰਤ ਰੱਕਣ ਦਾ ਵੱਡਾ ਮਹੱਤਵ ਹੈ। ਬਠਿੰਡਾ ਤੋਂ 25 ਕਿਲੋਮੀਟਰ ਦੁਰ ਦਮਦਮਾ ਸਾਹਿਬ ਪੰਜਵੇ ਤਖਤ ਦੇ ਰੂਪ 'ਚ ਵਿਸ਼ਵ 'ਚ ਪ੍ਰਸਿੱਧ ਹੈ। 13 ਅਪ੍ਰੈਲ 1699 ਨੂੰ ਵਿਸਾਖੀ ਦੇ ਮੌਕੇ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਇਸ ਦਿਨ ਅੰਨਦਪੁਰ ਸਾਹਿਬ 'ਚ ਗੁਰੂ ਜੀ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਖੁਦ ਤੇ ਪੰਜਾਂ ਨੂੰ ਅੰਮ੍ਰਿਤ ਛੱਕਿਆ ਕੇ ਆਪੇ ਗੁਰੂ ਚੇਲਾ ਦਾ ਸੁਨੇਹਾ ਦਿੱਤਾ। ਤਲਵੰਡੀ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਆਦਿਗ੍ਰੰਥ ਲਿਖਵਾਇਆ ਤੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ 'ਚ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਉਦੋਂ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਮਾਨਤਾ ਪ੍ਰਾਪਤ ਹੋਈ। ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ 'ਚ ਬਣਾਏ ਗਏ ਪਵਿੱਤਰ ਸਰੋਵਰ ਲਿਖਨਸਰ 'ਚ ਲੱਖਾਂ ਦੀ ਗਿਣਤੀ 'ਚ ਔਰਤਾਂ, ਮਰਦ ਤੇ ਬੱਚੇ ਚਾਹੇ ਕਿਸੇ ਵੀ ਧਰਮ ਦੇ ਹੋਣ, ਡੁੱਬਕੀ ਲਗਾ ਕੇ ਆਪਣੇ ਪਾਪਾਂ ਤੋਂ ਛੁੱਟਕਾਰਾ ਪਾਉਂਦੇ ਹਨ। ਵੱਡੀ ਗਿਣਤੀ 'ਚ ਹਿੰਦੂ-ਸਿੱਖ ਮਿਲ ਕੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਚੰਗੇ ਭੱਵਿਖ ਲਈ ਅਰਦਾਸ ਕਰਦੇ ਹਨ।
ਸਿਆਸੀ ਪਾਰਟੀਆਂ ਸੰਗਤਾਂ ਨੂੰ ਆਪਣੇ ਖੇਮੇ 'ਚ ਖਿੱਚਣ ਦੀ ਕਰਦੀਆਂ ਹਨ ਕੋਸ਼ਿਸ਼
ਬਦਲੇ 'ਚ ਉਨ੍ਹਾਂ ਨੂੰ ਗ੍ਰੰਥੀ ਕੜਾਹ ਪ੍ਰਸਾਦ ਦੇ ਕੇ ਉਨ੍ਹਾਂ ਦੀ ਆਤਮਾ ਨੂੰ ਪਵਿੱਤਰ ਕਰਦੇ ਹਨ। ਨਿਹੰਗ ਸਿੰਘ ਪਰੰਪਰਾਗਤ ਪਹਿਰਾਵੇ 'ਚ ਆਪਣੇ ਜੌਹਰ ਦਿਖਾਉਂਦੇ ਹਨ, ਗਤਕਾ ਖੇਡਣ, ਘੁੜਸਵਾਰੀ, ਦਸਤਾਰ ਬੰਨਣਾ ਆਦਿ ਕਰਤਬਾਂ ਤੋਂ ਇਕੱਤਰ ਹੋਈ ਸੰਗਤ ਦਾ ਖੂਬ ਮਨੋਰੰਜਨ ਵੀ ਕਰਦੇ ਹਨ। ਵਿਸਾਖੀ ਦੇ ਤਿਉਹਾਰ ਨੂੰ ਮੇਲੇ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ। ਸੈਂਕੜੇ ਸਜੀਆਂ ਹੋਈਆਂ ਦੁਕਾਨਾਂ ਤੋਂ ਲੋਕ ਖਰੀਦਦਾਰੀ ਕਰਦੇ ਹਨ, ਉਥੇ ਹੀ ਵਿਸਾਖੀ 'ਤੇ ਸਿਆਸੀ ਪਾਰਟੀਆਂ ਵੀ ਮੰਚ ਲਗਾ ਕੇ ਉਥੇ ਪਹੁੰਚੀ ਸੰਗਤ ਨੂੰ ਆਪਣੇ ਖੇਮੇਂ 'ਚੋਂ ਖਿੱਚਣ ਦੀ ਕੋਸ਼ਿਸ਼ ਕਰਦੀਆਂ ਹਨ। ਇਕ-ਦੂਜੇ ਨੂੰ ਨੀਵਾਂ ਦਿਖਾਉਣ ਲਈ, ਵਿਰੋਧੀ ਪਾਰਟੀਆਂ 'ਤੇ ਸਿਆਸੀ ਹਮਲੇ ਕਰਨਾ ਤੇ ਝੂਠ ਦਾ ਸਹਾਰਾ ਲੈ ਕੇ ਲੋਕਾਂ ਤੋਂ ਵੋਟ ਮੰਗਣਾ ਰਾਜਸੀ ਆਗੂਆਂ ਦੀ ਆਦਤ ਬਣ ਚੁੱਕੀ ਹੈ। ਸੱਤਾਧਾਰੀ ਪਾਰਟੀ ਪੰਜਾਬ ਭਰ ਤੋਂ ਕਾਰਜਕਰਤਾਵਾਂ ਦਾ ਵੱਡਾ ਇਕੱਠ ਕਰਦੀ ਹੈ ਤੇ ਫਿਰ ਮੰਚ ਤੋਂ ਸਿਆਸੀ ਤੀਰ ਛੱਡੇ ਜਾਂਦੇ ਹਨ। ਪੁਲਸ ਦੀ ਵੀ ਵਿਵਸਥਾ ਕਰਨਾ ਸਰਕਾਰ ਦੇ ਲਈ ਚੁਣੌਤੀ ਹੁੰਦੀ ਹੈ ਕਿਉਂਕਿ ਇਕ ਛੋਟੀ-ਜਿਹੀ ਚਿੰਗਾਰੀ ਵੱਡਾ ਰੂਪ ਧਾਰ ਸਕਦੀ ਹੈ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਵੱਡੇ ਪੁਖਤਾ ਪ੍ਰਬੰਧ ਕਰਨੇ ਪੈਂਦੇ ਹਨ, ਇਥੋਂ ਤਕ ਕਿ ਵਿਸਾਖੀ 'ਤੇ 3 ਜ਼ਿਲਿਆਂ ਦੀ ਪੁਲਸ ਤਾਇਨਾਤ ਕੀਤੀ ਜਾਂਦੀ ਹੈ।