ਪਾਵਰਕਾਮ ਵੱਲੋਂ ਮੀਟਰ ਬਦਲਣ ਦੇ ਘੁਟਾਲੇ ''ਚ 6 ਅਧਿਕਾਰੀ ਮੁਅੱਤਲ

07/18/2019 10:04:08 AM

ਪਟਿਆਲਾ (ਪਰਮੀਤ)—ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਜਲੰਧਰ ਵਿਚ ਬਿਜਲੀ ਦੇ ਮੀਟਰ ਬਦਲਣ ਦੇ ਘਪਲੇ ਵਿਚ ਇਕ ਸਹਾਇਕ ਕਾਰਜਕਾਰੀ ਇੰਜੀਨੀਅਰ ਸਮੇਤ 6 ਅਧਿਕਾਰੀ ਮੁਅੱਤਲ ਕਰ ਦਿੱਤੇ ਹਨ।ਇਸ ਘੁਟਾਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪਾਵਰਕਾਮ ਨੇ ਟਰੈਕ ਲਾ ਕੇ ਇਕ ਸੇਵਾਮੁਕਤ ਕਰਮਚਾਰੀ ਨੂੰ ਮੀਟਰ ਬਦਲਣ ਦੇ ਮਾਮਲੇ ਵਿਚ ਰਿਸ਼ਵਤ ਹਾਸਲ ਕਰ ਕੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਕੈਂਡਲ ਨੂੰ ਬੇਨਕਾਬ ਕੀਤਾ। ਘਪਲੇ ਨੂੰ ਬੇਨਕਾਬ ਕਰਨ ਵਾਸਤੇ ਪਾਵਰਕਾਮ ਨੇ ਸਾਰੇ ਮਾਮਲੇ ਦੀ ਵੀਡੀਓ ਤੱਕ ਵੀ ਬਣਾ ਲਈ ਹੈ।

ਮੀਟਰ ਬਦਲਣ ਲਈ ਕਰਮਚਾਰੀ 500 ਤੋਂ 2000 ਹਜ਼ਾਰ ਰੁਪਏ ਤੱਕ ਰਿਸ਼ਵਤ ਹਾਸਲ ਕਰਦੇ ਸਨ। ਇਹ ਮਾਮਲਾ ਜਲੰਧਰ ਇਲਾਕੇ ਨਾਲ ਸਬੰਧਤ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਜਿਸ ਸੇਵਾਮੁਕਤ ਕਰਮਚਾਰੀ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ, ਉਹ ਆਪਣੀ ਐਕਟਿਵਾ 'ਤੇ ਹੀ ਦਫਤਰ 'ਚੋਂ ਮੀਟਰ ਅਤੇ ਹੋਰ ਸਾਮਾਨ ਲੈ ਜਾਂਦਾ ਸੀ।ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿਚ ਇਕ ਸਹਾਇਕ ਕਾਰਜਕਾਰੀ ਇੰਜੀਨੀਅਰ, ਇਕ ਸਹਾਇਕ ਜੂਨੀਅਰ ਇੰਜੀਨੀਅਰ, ਇਕ ਵਧੀਕ ਸਹਾਇਕ ਇੰਜੀਨੀਅਰ, ਇਕ ਸਹਾਇਕ ਇੰਜੀਨੀਅਰ, ਇਕ ਜੂਨੀਅਰ ਇੰਜੀਨੀਅਰ ਅਤੇ ਇਕ ਅਪਰ ਡਵੀਜ਼ਨ ਕਲਰਕ ਹੈ।

Shyna

This news is Content Editor Shyna