ਗੜ੍ਹਸ਼ੰਕਰ ''ਚ ਕੋਰੋਨਾ ਦਾ ਸ਼ੱਕੀ ਮਰੀਜ਼ ਕਾਬੂ, ਰੱਖਿਆ ''ਆਈਸੋਲੇਸ਼ਨ ਵਾਰਡ ''

03/20/2020 5:51:20 PM

ਗੜ੍ਹਸ਼ੰਕਰ (ਸ਼ੋਰੀ) : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਵਧਦਾ ਹੀ ਜਾ ਰਿਹਾ ਹੈ। ਦੁਨੀਆਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਤਾਜ਼ੇ ਮਾਮਲੇ 'ਚ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਕੋਰੋਨਾ ਦੇ ਇਕ ਸ਼ੱਕੀ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨੰਗਲ ਰੋਡ, ਗੜ੍ਹਸ਼ੰਕਰ ਦੇ ਰਹਿਣ ਵਾਲੇ ਜੁਗਲ ਕਿਸ਼ੋਰ ਨੂੰ ਖਾਂਸੀ ਅਤੇ ਗਲੇ 'ਚ ਖਰਾਸ਼ ਹੋਣ ਦੀ ਸ਼ਿਕਾਇਤ ਕਾਰਨ ਉਹ ਸਿਵਲ ਹਸਪਤਾਲ ਗੜ੍ਹਸ਼ੰਕਰ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀਆਂ ਅਲਾਮਤਾਂ ਨੂੰ ਦੇਖਦੇ ਹੋਏ ਉਸ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜ ਦਿੱਤਾ। ਮਰੀਜ਼ ਨੂੰ ਭਿਣਕ ਪੈਣ 'ਤੇ ਉਹ ਮੌਕੇ ਤੋਂ ਦੌੜ ਗਿਆ। ਮੌਕੇ 'ਤੇ ਹਾਜ਼ਰ ਡਾਕਟਰ ਜੋਗਿੰਦਰ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ, ਜਿਸ ਤੇ ਪੁਲਸ ਵੱਲੋਂ ਮਰੀਜ਼ ਨੂੰ ਲੱਭ ਕੇ ਹਸਪਤਾਲ ਲਿਆਉਂਦਾ ਗਿਆ ਜਿੱਥੋਂ ਉਸ ਨੂੰ ਆਈਸੋਲੇਸ਼ਨ ਵਾਰਡ ਹੁਸ਼ਿਆਰਪੁਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ  ► ਹੁਣ 'ਮੋਹਾਲੀ' ਦੀ ਔਰਤ 'ਚ 'ਕੋਰੋਨਾ ਵਾਇਰਸ' ਦੀ ਪੁਸ਼ਟੀ, ਸੀਲ ਹੋਇਆ ਪੂਰਾ ਇਲਾਕਾ  ► ਰੋਪੜ 'ਚ 8 ਸਾਲਾ ਬੱਚੀ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼

ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਪਸਾਰੇ ਪੈਰ
ਦੱਸਣਯੋਗ ਹੈ ਕਿ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਸੂਬੇ 'ਚ ਕੋਰੋਨਾ ਵਾਇਰਸ ਦੇ 4 ਕੇਸ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਹੁਣ ਤੱਕ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਪੰਜਾਬ 'ਚ ਬੱਸਾਂ, ਸਿੱਖਿਅਕ ਅਦਾਰੇ ਅਤੇ ਕਈ ਹੋਰ ਅਦਾਰਿਆਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਪੰਜਾਬ ਬੰਦ ਬਾਰੇ ਬਹੁਤ ਸਾਰੀਆਂ ਅਫਵਾਹਾਂ ਵੀ ਲੋਕਾਂ 'ਚ ਫੈਲਾਈਆਂ ਜਾ ਰਹੀਆਂ ਹਨ, ਜਿਵੇਂ ਕਿ ਪੰਜਾਬ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ  ► ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ

ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ
ਕੋਰੋਨਾ ਵਾਇਰਸ ਕਰਕੇ ਪੰਜਾਬ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਰਾਤ ਤੋਂ ਬੰਦ ਹੋ ਜਾਵੇਗੀ। ਦੁਨੀਆ ਭਰ 'ਚ ਪੈਰ ਪਸਾਰ ਚੁੱਕੇ ਕੋਰੋਨਾਵਾਇਰਸ ਕਰਕੇ ਜਿੱਥੇ ਪਹਿਲਾਂ ਸਿਨੇਮਾ ਘਰ, ਸ਼ਾਪਿੰਗ ਮਾਲ, ਜਿੰਮ, ਕੋਚਿੰਗ ਸੈਂਟਰ ਬੰਦ ਕੀਤੇ ਗਏ ਸਨ, ਉੱਥੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਬੱਸ ਅੱਡਿਆਂ 'ਤੇ ਵੱਡੀ ਗਿਣਤੀ 'ਚ ਜਮ੍ਹਾ ਹੁੰਦੀ ਭੀੜ ਕਰਕੇ ਸਾਵਧਾਨੀ ਦੇ ਤੌਰ 'ਤੇ ਇਹ ਫੈਸਲਾ ਲੈਂਦਿਆਂ 20 ਮਾਰਚ ਦਿਨ ਸ਼ੁੱਕਰਵਾਰ ਨੂੰ ਰਾਤ 12 ਵਜੇ ਤੋਂ ਬਾਅਦ ਪੰਜਾਬ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ।

Anuradha

This news is Content Editor Anuradha